[ਸੰ:। ਸੰਸਕ੍ਰਿਤ, ਸਹਯੰ=ਸਹਾਇਤਾ] ਓਟ, ਆਸਰਾ। ਯਥਾ- ‘ਨਾਨਕ ਸਹ ਪਕਰੀ ਸੰਤਨ ਕੀ’ (੬੧੩)। *ਮਲੂਮ ਹੂੰਦਾ ਹੈ ਕਿ ਲਫ਼ਜ਼ ‘ਸ਼ਹ’ ਦੇ ਅਰਥ ‘ਸ਼ਰਣ’ ਸ਼ਤਰੰਜ ਦੇ ਮੁਹਾਵਰੇ ਤੋਂ ਬਣੇ ਹਨ। ਜਦ ਕਿਸੇ ਧਿਰ ਦਾ ਕੋਈ ਮੋਹਰਾ ਦੂਜੇ ਦੇ ਪਾਤਸ਼ਾਹ ਦੀ ਚਾਲ ਰੋਕ ਦੇਂਦਾ ਹੈ ਤਦ ਸ਼ਹ ਕਹਿੰਦੇ ਹਨ, ਮੁਰਾਦ ਹੁੰਦੀ ਹੈ ਕਿ ਇਧਰ ਦੀ ਬਾਜ਼ੀ ਇਸ ਮੋਹਰੇ ਦੀ ਓਟ ਹੁਣ ਪ੍ਰਬਲ ਹੋ ਗਈ ਹੈ ਤੇ ਦੂਜੀ ਧਿਰ ਮਾਤ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ