[ਸੰ:। ਸੰਸਕ੍ਰਿਤ, ਸਹਜ ਨਾਲ ਜੰਮਿਆ] ੧. ਸੁਭਾਵਕ, ਕੁਦਰਤੀ ਅਵਸਥਾ। ਯਥਾ- ‘ਪਿਰ ਕੈ ਸਹਜਿ ਰਹੈ’ (੧੨੯)। ੧੩੯ ੨. ਆਤਮਾ ਦੀ ਉਹ ਦਸ਼ਾ ਯਾ ਅਵਸਥਾ ਜੋ ਕਿਸੇ ਬਨਾਵਟ ਨੇ ਨਹੀਂ ਬਣਾਈ, ਜੋ ਆਪਣੇ ਆਪ ਵਿੱਚ ਸੁੱਤੇ ਸਿੱਧ ਨਾਲ ਹੀ ਹੈ। ਇਉਂ ਉਸ ਨੂੰ ਅਵਸਥਾ ਵੀ ਨਹੀਂ ਕਹਿ ਸਕਦੇ। ਓਹ ਸਰਬ ਅਵਸਥਾ ਤੋਂ ਪਰੇ ਇਕ ‘ਯਥਾਰਥ’ ਹੈ। ਇਸ ਕਰਕੇ ਇਸ ਦਾ ਅਰਥ ‘ਗ੍ਯਾਨ’ ਵੀ ਕਰਦੇ ਹਨ-ਪਰਮ ਪਦ-ਵੀ ਕਰਦੇ ਹਨ। ਜਦੋਂ ਅੰਦਰੋਂ ਸਾਰੇ ਅਸਰ ਦੂਰ ਹੋ ਕੇ ਆਤਮਾ ਆਪਣੇ ਅਸਲੀ ਸੁਭਾਵ ਵਿੱਚ ਪ੍ਰਕਾਸ਼ਦਾ ਹੈ। ਯਥਾ- ‘ਮਾਇਆ ਵਿਚਿ ਸਹਜੁ ਨ ਊਪਜੈ’ (੬੮), ਮਾਇਆ ਵਿੱਚ ਖਚਤ ਰਹਿਣ ਕਰਕੇ ਗ੍ਯਾਨ ਨਹੀਂ ਹੁੰਦਾ। ੩. ਸੁਖ ਰੂਪ, ਤੇ ਹੌਲੇ ਹੌਲੇ ਵੀ ਅਰਥ ਇਸ ਪਦ ਦੇ ਹਨ। ਯਥਾ- ‘ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ’ (੪੭੮)। ੪. ਸੁਖ ਰੂਪ। ਯਥਾ- ‘ਹਰਿ ਨਾਮੁ ਰਸਾਇਣੁ ਸਹਜਿ ਆਥਿ’ (੧੧੭੦), ਭਾਵ ਸੁਖ ਰੂਪ ਧਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ