[ਸੰ:। ਸੰਸਕ੍ਰਿਤ, ਸ਼੍ਰਾਵਣ। ਪੰਜਾਬੀ, ਸਾਵਣ, ਸਉਣ] ੧. ਸਾਵਣ ਦਾ ਮਹੀਨਾ, ਬਰਸਾਤ ਦਾ ਪਹਿਲਾ ਮਹੀਨਾ। ੨. ਭਾਵ ਵਿੱਚ ਮਨੁੱਖਾ ਦੇਹ। ੩. ਇਕਾਗ੍ਰਤਾ ਦਾ ਰਸ। ਯਥਾ- ‘ਭੈਣੇ ਸਾਵਣੁ ਆਇਆ’ (੫੫੭), ਤਥਾ-’ਨਾਨਕ ਸਾਵਣਿ ਜੇ ਵਸੈ’ (੧੨੭੯), ਜੇ ਸਾਵਣ ਦੇ ਮਹੀਨੇ ਵਰਖਾ ਹੋਵੇ ਅਰਥਾਤ ਜੇ ਮਨੁੱਖਾ ਜਨਮ ਵਿੱਚ ਗੁਰੂ ਬੱਦਲ ਵਤ ਉਪਦੇਸ਼ ਦੀ ਬਰਖਾ ਕਰਨ (ਤਾਂ ਨਾਗਾਂ ਮਿਰਗਾਂ ਮੱਛੀਆਂ ਵਤ ਉਤਸ਼ਾਹ ਹੋਵੇ)। ੨੩੩
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ