[ਗੁ:। ਸੰਸਕ੍ਰਿਤ, ਸ਼ਿਖਰ=ਪਹਾੜ ਦੀ ਚੋਟੀ] ੧. ਉੱਚਾ, ਧੁਰ ਉੱਚਾ, ਚੋਟੀ। ੨. ਉੱਚੀ-ਸ੍ਰਵਾ ਨਾਮੇ ਘੋੜਾ ਜੋ ਸਮੁੰਦਰੋਂ ਨਿਕਲਿਆ ਮੰਨਿਆ ਹੈ। ਯਥਾ- ‘ਸਿਖਰਿ ਸੁਨਾਗਰ ਨਦੀ ਚੇ ਨਾਥੰ’ (੬੯੫), ਉਚੀ ਸ੍ਰਵਾ ਘੋੜਾ (ਸੁਨਾਗਰ) ਧਨੰਤ ਵੈਦ ਅਰ ਨਦੀਆਂ ਦਾ ਨਾਥ ਹੈ ਸਮੁੰਦ੍ਰ, (ਪਰ ਫੇਰ ਖਾਰਾ ਹੈ)। ੩. [ਸਰੀਰ ਵਿੱਚ ਉੱਚਾ ਥਾਉਂ ਭਾਵ] ਦਸਵਾਂ ਦੁਆਰ। ਯਥਾ- ‘ਅੰਮ੍ਰਿਤੁ ਮੂਲੁ ਸਿਖਰਿ ਲਿਵਤਾਰੈ’ (੮੪੦)। ੧੫੩
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ