[ਗੁ:। ਸੰਸਕ੍ਰਿਤ, ਸ਼ਿਕਸ਼ਾ] ੧. ਸਿਖ੍ਯਾ, ਉਪਦੇਸ਼, ਮੰਤ੍ਰ। ਯਥਾ- ‘ਸਿਖਾ ਕੰਨਿ ਚੜਾਈਆ’ (੪੭੧), ਕੰਨ ਵਿਖੇ ਬ੍ਰਾਹਮਣ ਸਿਖ੍ਯਾ ਦਿੰਦੇ ਹਨ, ਜਦ ਜਨੇਊ ਪਾਂਦੇ ਹਨ। ੨. [ਸੰਸਕ੍ਰਿਤ, ਸ਼ਿਖਾ=ਬੋਦੀ] ਚੋਟੀ, ਬੋਦੀ। ਯਥਾ- ‘ਡੰਡ ਕਮੰਡਲ ਸਿਖਾ ਸੂਤੁ ਧੋਤੀ ਤੀਰਥਿ ਗਵਨੁ ਅਤਿ ਭ੍ਰਮਨੁ ਕਰੈ’ (੧੧੨੭)। ੩. [ਦੇਖੋ, ‘ਸਿਖ’] ਸਿੱਖ ਦਾ ਬਹੁ ਬਚਨ, ਇਕ ਤੋਂ ਵਧੀਕ ਸਿੱਖ। ਯਥਾ- ‘ਗੁਰ ਸਿਖਾ ਲਹਦਾ ਭਾਲਿਕੈ’ (੭੩)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ