[ਸੰ:। ਸੰਸਕ੍ਰਿਤ, ਸਿਦ੍ਹ੍ਹਧ] ੧. ਕਰਾਮਾਤ ਦਿਖਾਉਣ ਵਾਲੀਆਂ ਤਾਕਤਾਂ। ਯਥਾ- ‘ਰਿਧਿ ਸਿਧਿ ਜਾਕਉ ਫੁਰੀ’ (੧੧੦੩)। ੨. [ਸੰ:। ਸੰਸਕ੍ਰਿਤ] ਮੁਕੰਮਲ, ਕਾਮਾਯਾਬ, ਸਿਰੇ ਚੜ੍ਹੇ। ਯਥਾ- ‘ਗੁਰ ਕੈ ਬਚਨਿ ਮੇਰੇ ਕਾਰਜ ਸਿਧਿ’ (੨੩੯)। ੩. ਮੁਕੰਮਲ ਹਾਲਤ, ਪੂਰਨ ਮੁਕਤੀ, ਜਿਸਦੇ ਮਗਰੋਂ ਫੇਰ ਜਨਮ ਮਰਨ ਨਹੀਂ ਹੁੰਦਾ। ਯਥਾ- ‘ਤ੍ਰਿਲੋਚਨ ਗੁਰ ਮਿਲਿ ਭਈ ਸਿਧਿ’ (੧੧੯੨), ਗੁਰਾਂ ਨੂੰ ਮਿਲ ਕੇ ਮੁਕਤੀ ਹੋਈ। ੪. ਉਹ ਅਕਲ ਜੋ ਕਾਰਨ ਕਾਰਜ ਤੋਂ ਬਿਨਾਂ ਜਾਣ ਲਵੇ, ਆਪੇ ਫੁਰਨ ਵਾਲੀ ਅਕਲ। ਯਥਾ- ‘ਬੁਧਿ ਬਦਲੀ ਸਿਧਿ ਪਾਈ’ (੩੩੯)। ਦੇਖੋ, ‘ਸਿਧ ਕਾਜੇ’, ‘ਸਿਧਿ ਕਰਤ’
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ