[email protected]

[ਸੰ:। ਸੰਸਕ੍ਰਿਤ, ਸ਼ਿਰਸ੍ਹ੍ਹ। ਪ੍ਰਾਕ੍ਰਿਤ, ਸਿਰ। ਫ਼ਾਰਸੀ, ਸਰ] ੧. ਮਸਤਕ, ਸਰੀਰ ਦਾ ਸਭ ਤੋਂ ਉਪਰਲਾ ਹਿੱਸਾ। ਯਥਾ- ‘ਸਿਰਿ ਕਰਵਤ ਧਰਾਹੇ’ (੬੪੨), ਤਥਾ-’ਸਿਰ ਮਸ੍ਤਕ ਰਖ੍ਯ੍ਯਾ ਪਾਰਬ੍ਰਹਮੰ’ (੧੩੫੮)। ੨. ਸਿਰ ਤੋਂ ਭਾਵ ਸਰੀਰ ਯਾ ਜੀਵ। ਯਥਾ- ‘ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ’ (੧੦), ਹਰ ਸਰੀਰ, ਯਾ ਹਰ ਜੀਵ ਨੂੰ। ੩. ਸਿਰਾ, ਕਿਨਾਰਾ। ਦੇਖੋ, ‘ਸਿਰੈ’ ੪. ਸਿਰ ਸਾਰੇ ਅੰਗਾਂ ਵਿੱਚੋਂ ਉੱਚਾ ਹੋਣ ਕਰਕੇ ਸਿਰ ਦਾ ਅਰਥ ਸ਼ਿਰੋਮਣੀ ਵੀ ਹੈ। ਯਥਾ- ‘ਓਪਾਵਾ ਸਿਰਿ ਓਪਾਉ ਹੈ’ (੮੫੧)। ੫. [ਸੰ:। ਦੇਖੋ, ‘ਸਿਰੀ’] ਸ੍ਰਿਸ਼ਟੀ। ਯਥਾ- ‘ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ’ (੩੫੫), ਜਿਸ (ਵਾਹਿਗੁਰੂ) ਨੇ ਸ੍ਰਿਸ਼ਟੀ ਸਾਜੀ ਹੈ ਉਸੇ ਨੇ ਫਿਰ ਲੈਅ ਕੀਤੀ ਹੈ। ੨੧੧

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found