[email protected]

[ਗੁ:। ਸੰਸਕ੍ਰਿਤ, (ਧਾਤੂ, ਸ਼ੀਂ+ ਵਨ ਪ੍ਰਤੇ, ਉਣਾਦੀਗਣ) ਸ਼ਿਵ। ਪ੍ਰਾਕ੍ਰਿਤ, ਸਿਵ=ਸ਼ਿਵ ਜੀ, ਕਲ੍ਯਾਨ।] ੧. ਕਲ੍ਯਾਨ ਰੂਪ। ਯਥਾ- ‘ਸਿਵ ਸਿਵ ਕਰਤ ਸਗਲ ਕਰ ਜੋਰਹਿ’ (੨੦੭), ਹੇ ਕਲ੍ਯਾਨ ਰੂਪ! ਹੇ ਕਲ੍ਯਾਨ ਰੂਪ! ਕਰਦੇ ਹੋਏ ਸਭ ਹੱਥ ਜੋੜਦੇ ਹਨ, ਤਥਾ-’ਅਨਦਿਨੁ ਨਾਚੈ ਸਕਤਿ ਨਿਵਾਰੈ ਸਿਵ ਘਰਿ ਨੀਦ ਨ ਹੋਈ’ (੫੦੬), ਦਿਨ ਰਾਤ ਨੱਚੇ (ਭਾਵ ਪ੍ਰੇਮਾ ਭਗਤੀ ਕਰੇ, {ਸਕਤਿ} ਤਮੋਗੁਣ ਨੂੰ ਨਿਵਾਰੇ, ਕਲ੍ਯਾਨ ਰੂਪ (ਭਾਵ ਗ੍ਯਾਨ) ਜਿਸ ਵਿੱਚ {ਨੀਦ} ਅਵਿਦ੍ਯਾ ਨਾ ਹੋਵੇ। ੨. ਹਿੰਦੂ ਤ੍ਰਿਧਾ ਮੂਰਤੀ, ਬ੍ਰਹਮਾ, ਵਿਸ਼ਨੂੰ, ਸ਼ਿਵ ਵਿੱਚੋਂ ਤੀਸਰਾ ਦੇਵਤਾ ਜੋ ਸੰਘਾਰ ਕਰਤਾ ਮੰਨਿਆ ਜਾਂਦਾ ਹੈ, ਮਹਾਂਦੇਵ। ਯਥਾ- ‘ਸਿਵ ਸਿਵ ਕਰਤੇ ਜੋ ਨਰੁ ਧਿਆਵੈ’ (੮੭੪)। ੩. ਪ੍ਰਮਾਤਮਾ। ਯਥਾ- ‘ਜੁਗਤਿ ਸਿਵ ਰਹਤਾ’ (੧੪੦੭), ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਹੈ। ੪. ਸਿਵ ਤੋਂ ਚੇਤਨ ਤੇ ਮਾਯਾ ਤੋਂ ਪ੍ਰਕ੍ਰਿਤੀ ਮੁਰਾਦ ਵੀ ਲੈਂਦੇ ਹਨ। ੫. ਸਤੋਗੁਣ। ਯਥਾ- ‘ਸਿਵ ਸਕਤੀ ਕਾ ਮੇਲੁ’ (੨੧), ਸਤੋਗੁਣ, (ਸਕਤਿ) ਤਮੋਗੁਣ (ਅਧ੍ਯਾਹਾਰ ਕਰਕੇ ਰਜੋਗੁਣ) ਤ੍ਰਿਰੁਣਾਤਮਕ ਸੰਸਾਰ ਹੈ। ਤਥਾ-’ਸਿਵ ਕੈ ਆਗੈ ਸਕਤਿ ਨਿਵਾਵੈ’, ਸਤੋਗੁਣ ਦੇ ਬਲ ਕਰ ਤਮੋਗੁਣ ਨੂੰ ਜਿੱਤੇ; ਅਥਵਾ ਆਤਮਾ ਹੀ ਮੁੱਖ ਜਾਣ ਕੇ ਮਾਯਾ ਦਾ ਅਭਾਵ ਕਰੇ। ਤਥਾ-’ਸਿਵ ਕੈ ਬਾਣਿ ਸਿਰੁ ਕਾਟਿਓ’ (੭੧੪), ਭਾਵ ਸਤੋਗੁਣ ਦੇ ਬਾਣਿ ਨਾਲ ਹੰਕਾਰ ਦਾ ਸਿਰ ਕੱਟਿਆ । ਦੇਖੋ, ‘ਸਿਵ ਕੀ ਪੁਰੀ’ ੨੩੧

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found