[ਸੰ:। ਸੰਸਕ੍ਰਿਤ, ਸ਼ੁਕ੍ਰ] ੧. ਸੁਕਦੇਵ ਵ੍ਯਾਸ ਦਾ ਪੁਤ੍ਰ, ਜਨਕ ਦਾ ਚੇਲਾ। ਯਥਾ- ‘ਸੁਕ ਜਨਕ ਪਗੀਂ ਲਗਿ ਧਿਆਵੈਗੋ’* (੧੩੦੯), ਤਥਾ-ਜਪਿਓ ਨਾਮੁ ਸੁਕ ਜਨਕ ਗੁਰ ਬਚਨੀ’ (੯੯੫)। ੨. [ਗੁ:। ਸੰਸਕ੍ਰਿਤ, ਸ਼ੁਸ਼੍ਹ੍ਹਕ। ਫ਼ਾਰਸੀ, ਖ਼ੁਸ਼ਕ। ਪ੍ਰਾਕ੍ਰਿਤ, ਸੁਸਿਅ। ਪੰਜਾਬੀ, ਸੁਕਣਾ ਤੋਂ ਸੁਕ] ਪਾਣੀ ਦਾ ਸੁੱਕਣਾ, ਖ਼ੁਸ਼ਕ। ਯਥਾ- ‘ਸਾਇਰ ਭਰੇ ਕਿ ਸੁਕ’ (੧੪੮), ਦੇਖੋ ‘ਸਾਇਰ’ *ਇਸੇ ਤੁਕ ਤੋਂ ਸੁਕ ਦਾ ਅਰਥ ਸੁਕਦੇਵ ਸਿੱਧ ਹੁੰਦਾ ਹੈ। ਸੁਕਦੇਵ ਜਨਕ ਦਾ ਸ਼ਾਗਿਰਦ ਸੀ, ਸੋ ਜੋ ਸੁਕ ਜਨਕ ਦੇ ਪੈਰ ਲੱਗ ਕੇ ਧਿਆਉਣ ਸਿਖ੍ਯਾ ਹੈ, ਉਹ ਸੁਕਦੇਵ ਹੀ ਹੋ ਸਕਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ