[ਗੁ:। ਸੰਸਕ੍ਰਿਤ, ਸੁਭਗ। ਪ੍ਰਾਕ੍ਰਿਤ, ਸੋਹਯ=ਸੁੰਦਰ] ੧. ਸ਼ੋਭਨੀਕ, ਸੁੰਦਰ। ਯਥਾ- ‘ਰਾਮ ਨਾਮੁ ਬੋਲੈ ਮਧੁਰ ਬੈਨ ਅਤਿ ਸੁਹੀਆ’ (੧੨੭੨)। ੨. [ਸੰ:। ਪੁ: ਪੰਜਾਬੀ] ਮੱਥਾ ਟੇਕਣਾ, ਝੁਕਣਾ* । ਯਥਾ- ‘ਸਸੁੜਿ ਸੂਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ’ (੧੪੧੦), ਹੇ ਸੱਸ! ਮੈਂ ਕਿਸ ਪ੍ਰਕਾਰ ਝੁਕਾਂ, ਥਣਾਂ ਦੇ ਭਾਰ ਕਰ ਝੁਕਿਆ ਨਹੀਂ ਜਾਂਦਾ। *ਪੋਠੋਹਾਰ ਵਿੱਚ ਹੁਣ ਤੱਕ ਬੋਲਦੇ ਹਨ ; ਯਥਾ- ‘ਸੂਹੀ ਕਰਾਈ ਕੇ ਦਿੱਤਾ ਨੇ?’ ਭਾਵ (ਨੋਂਹ ਨੂੰ ਪਹਿਲੀ ਵੇਰ ਦਾ) ਮੱਥਾ ਟਿਕਾਈ ਕੀਹ ਦਿੱਤਾ ਹੈ। ਜਾਪਦਾ ਹੈ ਕਿ ਸੂੰਹ ਕਰਨੀ-ਵਾਕਫ਼ੀ ਕਰਨੀ, ਕਿਸੇ ਨਾਲ ਪਹਿਲੀ ਵੇਰ ਮੁਲਾਕਾਤ ਹੋਣੀ, ਹੌਲੀ-ਹੌਲੀ ਵਰਤਾਉ ਨੋਹਾਂ ਦਾ ਸਹੁਰੇ ਆ ਕੇ ਵੱਡੇ ਸਾਕਾਂ ਨਾਲ ਮੱਥਾ ਟੇਕ ਕੇ ਮੁਲਾਕਾਤ ਹੋਣ ਤੋਂ ਕੇਵਲ ਮੱਥਾ ਟੇਕਣ ਦੇ ਕਾਰਨ ਵਿੱਚ ਰਹਿ ਗਿਆ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ