[email protected]

[ਵਰ: ਵਾ:। ਦੇਸ਼ ਭਾਸ਼ਾ] ਦੋ ਪਾਠ ਹਨ ਇਸ ਦੇ, ‘ਸੇ ਕੜਿਨ ਸਵਾਹੀ’ ਤੇ ‘ਕੜਿ ਨ ਸਵਾਹੀ’ (੮੮), ਦੋਹਾਂ ਪਾਠ ਭੇਦਾਂ ਕਰਕੇ ਤ੍ਰੈ ਅਰਥ ਅੱਡ-ਅੱਡ ਕਰਦੇ ਹਨ : ੧. ‘ਸੇ ਕੜਿ ਨ ਸਵਾਹੀ’ (ਸੰਤ ਲੋਕ) ਸਵੇਰੇ ਉਠ ਕੇ ਚਿੰਤਾ ਨਹੀਂ ਕਰਦੇ, ਭਾਵ ਪ੍ਰਸੰਨ ਰਹਿੰਦੇ ਹਨ। ੨. ਸਵੇਰੇ (ਉਠਦੇ ਸਾਰ ਹੀ ਧੰਦਿਆਂ ਵਿੱਚ) ਕੜੇ ਨਹੀਂ ਜਾਂਦੇ, ਭਾਵ ਫਸਦੇ ਨਹੀਂ। ੩. ‘ਸੇ ਕੜਿਨ ਸਵਾਹੀ’ (ਸਵਾਹੀ) ਸਾਰੀਆਂ (ਇੰਦ੍ਰੀਆਂ) ਨੂੰ (ਕੜਨ) ਰੋਕਦੇ ਹਨ। ਸਵਾਹੀ ਦੇ ਭੇਦ ਕਰਕੇ ਦੋ ਅਰਥ ਹੋਰ ਕਰਦੇ ਹਨ। ਯਥਾ : ੧. (ਸ+ਬਾਹੀ) ਬਾਹਾਂ ਵਾਲੇ ਹੋਣ ਕਰਕੇ ਓਹ (ਸੰਤ) ਕੁੜ੍ਹਦੇ ਨਹੀਂ, ਕਿਉਂਕਿ ਪਰਮੇਸ਼ਰ ਉਨ੍ਹਾਂ ਦੀਆਂ ਬਾਹਾਂ ਹੁੰਦਾ ਹੈ। ੨. ਸੋ ਈਸ਼੍ਵਰ ਹੀ (ਬਾਹੀ) ਪ੍ਰੇਰਕ ਹੈ, ਇਸ ਲਈ ਚਿੰਤਾ ਨਹੀਂ ਕਰਦੇ। ‘ਕੜਿਨ ਸਵਾਹੀ’ ਵਧੀਕ ਦਰੁਸਤ ਜਾਪਦਾ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found