[ਸੰ:। ਸੰਸਕ੍ਰਿਤ, ਸੰਯਮ] ੧. ਇੰਦ੍ਰੀਆਂ ਨੂੰ ਵਿਸ਼ਿਆਂ ਵੱਲੋਂ ਰੋਕ ਰੱਖਣਾ। ਯਥਾ- ‘ਜੈਨ ਮਾਰਗ ਸੰਜਮ ਅਤਿ ਸਾਧਨ’ (੨੬੫), ਜੈਨ ਮਾਰਗ ਵਿੱਚ ਇੰਦ੍ਰੀਆਂ ਦੇ ਰੋਕਣ ਦਾ ਸਾਧਨ ਬਹੁਤ ਹੈ। ੧੬੪ ੨. ਯੋਗ ਮਾਰਗ ਵਿੱਚ ‘ਧਾਰਨਾ, ਧਿਆਨ ਤੇ ਸਮਾਧੀ’ ਇਨ੍ਹਾਂ ਤ੍ਰੈਆਂ ਦੇ ਇਕੱਠ ਦਾ ਨਾਮ ਹੈ ਸੰਯਮ। ੩. ਠੇਠ ਪੰਜਾਬੀ ਵਿੱਚ ਜੁਗਤ, ਕਫ਼ਾਯਤਸ਼ਆਰੀ ਨੂੰ ਸੰਜਮ ਕਹਿੰਦੇ ਹਨ। ੪. ਦੂਸਰੇ ਨੂੰ ਪੀੜਾ ਦੇਣ ਤੋਂ ਰੁਕੇ ਰਹਿਣ ਨੂੰ ਭੀ ਸੰਜਮ ਆਖਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ