[ਸੰ:। ਸੰਸਕ੍ਰਿਤ, ਸਨਾਹ। ਪੰਜਾਬੀ, ਸੰਜੋਹ, ਸੰਜੋਉ*] ਸੰਜੋਹ, ਜ਼ਿਰਹ ਬਕਤਰ, ਸਿਪਾਹੀਆਂ ਦੇ ਲੋਹੇ ਯਾ ਰੇਸ਼ਮ ਦੇ ਬਸਤ੍ਰ। ਯਥਾ- ‘ਸਤਿਗੁਰੂ ਕਾ ਖੜਗੁ ਸੰਜੋਉ ਹਰਿ ਭਗਤਿ ਹੈ ਜਿਤੁ ਕਾਲੁ ਕੰਟਕੁ ਮਾਰਿ ਵਿਡਾਰਿਆ’ (੩੧੨)। *ਹੋ ਸਕਦਾ ਹੈ ਕਿ ਇਹ ਪਦ ‘ਸੰਯੁਗ’ ਤੋਂ ਬਣਿਆ ਹੋਵੇ, ਜਿਸਦੇ ਅਰਥ-ਲੜਾਈ ਹੈ। ਸੰਯੁਗ ਦਾ ਪ੍ਰਾਕ੍ਰਿਤ ਰੂਪ ਹੈ ਸੰਜੁਅ ਤੇ ਪੰਜਾਬੀ ਵਿੱਚ ਸੰਜੁਅ ਵਿਚਲੇ ਜੱਜੇ ਤੇ ਔਂਕੁੜ ਦਾ ਹੋੜਾ ਬਣਕੇ ਸੰਜੋਅ=ਲੜਾਈ ਸੰਬੰਧ ਅਰਥ ਵਾਲਾ ਪਦ ਬਣ ਗਿਆ ਤੇ ਫੇਰ ਜ਼ਿਰਹ ਬਕਤਰ ਦੇ ਅਰਥਾਂ ਲਈ ਵਿਸ਼ੇਸ਼ ਹੋ ਗਿਆ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ