[ਸੰ:। ਸੰਸਕ੍ਰਿਤ, ਸੰਤੋਸ਼। ਤੁਸ਼=ਖੁਸ਼ ਹੋਣਾ, ਧਾਤੂ ਹੈ] ਪ੍ਰਸੰਨ, ਜੋ ਪਰਮੇਸ਼ਰ ਨੇ ਦਿੱਤਾ ਹੋਵੇ ਉਸ ਪਰ ਪ੍ਰਸੰਨ ਰਹਿਣਾ, ਰੱਜ, ਸਬਰ। ਯਥਾ- ‘ਬਿਨਾ ਸੰਤੋਖ ਨਹੀ ਕੋਊ ਰਾਜੈ’ (੨੭੯), ਸੰਤੋਖ ਤੋਂ ਬਿਨਾ ਕੋਈ ਖ਼ੁਸ਼ ਨਹੀਂ ਯਾ ਕੋਈ ਰਜਿਆ ਨਹੀਂ। ਦੇਖੋ, ‘ਸੰਤੋਖ ਗੁਰ ਸਰਾ’, ‘ਸੰਤੋਖੁ ਮੜੀ’
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ