[email protected]

[ਸੰ:। ਸੰਸਕ੍ਰਿਤ, ਸੰਧ੍ਯਾ] ੧. ਹਿੰਦੂਆਂ ਦਾ ਪਾਠ ਪੂਜਾ ਜੋ ਉਨ੍ਹਾਂ ਨੂੰ ਸਵੇਰ, ਸੰਝ, ਦੁਪਹਿਰੇ ਕਰਨਾ ਉੱਚਿਤ ਹੈ। ਯਥਾ- ‘ਪੜਿ ਪੁਸਤਕ ਸੰਧਿਆ ਬਾਦੰ’ (੪੭੦), ਤਥਾ-’ਨਾਨਕ ਸੰਧਿਆ ਕਰੈ ਮਨਮੁਖੀ’ (੫੫੩)। ੨. ਬ੍ਰਿਤੀ ਟਿਕਾ ਕੇ ਪਰਮੇਸ਼ਰ ਦਾ ਧਿਆਨ ਕਰਨਾ। ਯਥਾ- ‘ਏਹਾ ਸੰਧਿਆ ਪਰਵਾਣ ਹੈ ਜਿਤੁ ਹਰਿ ਪ੍ਰਭੁ ਮੇਰਾ ਚਿਤਿ ਆਵੈ’ (੫੫੩)। ੩. ਭਗਤੀ ਮਤ ਵਾਲੇ ਸੰਧਯਾ ਪਦ ਆਰਤ ਅਰਥਾਂ ਵਿੱਚ ਵੀ ਵਰਤਦੇ ਹਨ। ਦੇਖੋ, ‘ਅਧਪਤਿ’ ੪. [ਪੰਜਾਬੀ, ਸੰਧ੍ਯਾ]* ਸੰਝ। ਯਥਾ- ‘ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ’ (੩੨੪), ਸ਼ਾਮ ਵੇਲੇ ਤੇ ਸਵੇਰੇ ਇਸ਼ਨਾਨ ਕਰਦੇ ਹਨ। ਅਥਵਾ ਸੰਧ੍ਯਾ (ਦਾ ਪਾਠ ਕਰਦੇ ਹਨ) ਸਵੇਰੇ ਇਸ਼ਨਾਨ ਕਰਕੇ। ੫. [ਕ੍ਰਿ:। ਦੇਖੋ, ‘ਸੰਧਿਆ’] ਸੰਨ੍ਹਿਆ, ਤੀਰ ਖਿਚਿਆ। ਯਥਾ- ‘ਸਰੁ ਸੰਧਿਆ ਗਾਵਾਰ’ (੧੩੧੭) *ਪੰਜਾਬੀ ਵਿੱਚ ਸੰਧ੍ਯਾ, ਸਾਂਝ, ਸੰਝਾ, ਸਾਰੇ ਪਦ ਸ਼ਾਮਾਂ ਵੇਲੇ ਲਈ ਬੋਲਦੇ ਹਨ। ਸੰਧਯਾ ਪਦ ਦੇ ਅਰਥ ਸੰਸਕ੍ਰਿਤ ਵਿੱਚ ਦਿਨ ਦੀ ਸੰਧੀ ਦੇ ਹਨ, ਚਾਹੇ ਸਵੇਰੇ, ਚਾਹੇ ਸ਼ਾਮ ਦੀ ਸੰਧੀ ਹੋਵੇ। ਸੰਸਕ੍ਰਿਤ ਵਿੱਚ ਸੰਧਿਆ ਦੇ ਐਤਨੇ ਕੁ ਅਰਥ ਹਨ : ੧. ਜੋੜ, ੨. ਸਵੇਰ ਤੇ ਸੰਝ ਦੀ ਊਸ਼ਾ, ੩. ਸਵੇਰਾ, ੪. ਸ਼ਾਮਾਂ ਵੇਲਾ, ਗਊ ਧੂੜ ਦਾ ਵੇਲਾ, ੫. ਯੁਗ ਮੁਢ ਦਾ ਯਾ ਦੋ ਯੁਗਾਂ ਦਾ ਵਿਚਕਾਰਲਾ ਸਮਾਂ, ੬. ਸਵੇਰੇ, ਦੁਪਹਿਰ, ਸ਼ਾਮਾਂ ਦੀ ਪਾਠ ਪੂਜਾ, ੭. ਇਕਰਾਰ, ੮. ਹੱਦ, ੯. ਇਕ ਫਲ, ੧੦. ਇਕ ਨਦੀ ਦਾ ਨਾਂ, ਆਦਿ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found