[email protected]

ਗੁਰਮੁਖੀ ਵਰਣਮਾਲਾ ਦਾ ਤੀਜਾ ਅੱਖਰ ਹੈ ਜੋ ਸ੍ਵਰ ਹੈ, ਪਰ ਮੁਹਾਰਨੀ ਯਾ ਸਾਂਝੀ ਸਤਰ ਵਿਚ ਇਸ ਦਾ ਟਿਕਾਣਾ ਤੀਸਰਾ, ਚੌਥਾ ਤੇ ਸਤਵਾਂ ਹੈ। ਗੁਰਮੁਖੀ ਵਿਚ ਈੜੀ ਨੂੰ ਮੁਕਤਾ ਵਰਤਣ ਲੱਗਿਆਂ ਸਿਆਰੀ ਤੇ ਦੀਰਘ ਵਰਤਣ ਲੱਗਿਆਂ ਬਿਹਾਰੀ ਨਾਲ ਲਾਈਦੀ ਹੈ ਤੇ ਲਾਂ ਲਗਾ ਕੇ ‘ਏ’ ਸਰੂਪ ਬਣਾਈਦਾ ਹੈ। ਅਵਾਜ਼ ਐਉਂ ਦੀ ਹੈ ਜਿਸ ਤਰ੍ਹਾਂ ‘ਏਧਰ’ ਵਿਚ ਹੈ। ‘ੲ’ ਗੁਰਮੁਖੀ ਵਿਚ ਤ੍ਰੈਏ ਅਵਾਜ਼ਾਂ ਦੇਣ ਲਈ ਸੰਕੇਤ ਹੈ। ਸੰਸਕ੍ਰਿਤ, ਵਾਂਗੂੰ ‘ ੈ’ ਦੀ ਅਵਾਜ਼ ਵੱਖਰੇ ਰੂਪ ਬਣਾ ਕੇ ਨਹੀਂ ਸਗੋਂ ‘ਅ’ ਨੂੰ ਦੁਲਾਵਾਂ ਲਾ ਕੇ ‘ਐ’ ਤੋਂ ਦੁਲਾਵਾਂ ਵਾਲੀ ਅਵਾਜ਼ ਲੈਣੀ ਸੰਕੇਤ ਹੈ। ਸੂਚਨਾ-ਸੋ ਇਸ ਅੱਖਰ ਹੇਠ ‘ਇ, ਈ, ਏ’ ਤ੍ਰੈਆਂ ਅੱਖਰਾਂ ਦੇ ਪਦ ਆਉਣਗੇ ਤੇ ਇਸ ਅੱਗੇ ਆਉਣ ਵਾਲੇ ਅੱਖਰਾਂ ਦੇ ਕ੍ਰਮ ‘ਤੇ ਟੁਰਨਗੇ। ਜਿੱਥੇ ਅਗਲਾ ਅੱਖਰ ਕੋਈ ਨਾ ਹੋਵੇ ਯਾ ਇਕੋ ਹੋਵੇ, ਤਾਂ ਇ, ਈ, ਏ ਦੀ ਸੰਗਲੀ ਰਹੇਗੀ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found