[email protected]

ਸੰ. ਸੰਗ੍ਯਾ- ਨਾ ਹੋਣਾ. ਨੇਸ੍ਤੀ. ਵਿਦ੍ਵਾਨਾ ਨੇ ਅਭਾਵ ਦੇ ਪੰਜ ਭੇਦ ਮੰਨੇ ਹਨ- ਉ. ਪ੍ਰਾਗਭਾਵ. ਪ੍ਰਾਕ- ਅਭਾਵ. ਕਿਸੇ ਵਸਤੁ ਦਾ ਪਹਿਲੇ ਕਾਲ ਵਿੱਚ ਨਾ ਹੋਣਾ. ਜੈਸੇ- ਲੋਹੇ ਵਿੱਚ ਤਲਵਾਰ ਬਣਨ ਤੋਂ ਪਹਿਲਾਂ ਮੌਜੂਦਾ ਸ਼ਕਲ ਦੀ ਤਲਵਾਰ ਦਾ ਅਭਾਵ ਸੀ. ਅ. ਪ੍ਰਧਵੰਸਾ ਭਾਵ. ਜੋ ਵਸਤੁ ਦੇ ਨਾਸ਼ ਹੋਣ ਤੋਂ ਉਸ ਦਾ ਅਭਾਵ ਹੋਵੇ, ਜੈਸੇ- ਆਤਿਸ਼ਬਾਜ਼ੀ ਜਲਕੇ ਭਸਮ ਹੋ ਗਈ. ੲ. ਅਨ੍ਯੋਨ੍ਯਾਭਾਵ. ਪਰਸਪਰ ਅਭਾਵ. ਇੱਕ ਪਦਾਰਥ ਦਾ ਦੂਜੇ ਦਾ ਰੂਪ ਨਾ ਹੋਣਾ. ਜੈਸੇ ਗਧਾ ਗਊ ਨਹੀਂ ਅਤੇ ਗਊ ਗਧਾ ਰੂਪ ਨਹੀਂ. ਅਰਥਾਤ ਗਧੇ ਵਿੱਚ ਗਾਂ ਦਾ ਅਤੇ ਗਾਂ ਵਿੱਚ ਗਧੇ ਦਾ ਅਭਾਵ ਹੈ. ਸ. ਅਤ੍ਯੰਤਾਭਾਵ. ਸਭ ਸਮਿਆਂ ਵਿੱਚ ਕਿਸੇ ਵਸਤੁ ਦਾ ਨਾ ਹੋਣਾ. ਜੈਸੇ- ਸਹੇ ਦਾ ਸਿੰਗ, ਆਕਾਸ਼ ਦਾ ਫੁੱਲ ਆਦਿ. ਹ. ਸਾਮਯਿਕਾ ਭਾਵ. ਕਿਸੇ ਸਮੇਂ ਕਿਸੇ ਪਦਾਰਥ ਦੇ ਹੋਣ ਪੁਰ ਭੀ ਨਾ ਮੌਜੂਦਗੀ ਹੋਣ ਕਰਕੇ ਅਭਾਵ ਹੋਣਾ. ਜੈਸੇ- ਘੜਾ ਹੋਣ ਪੁਰ ਭੀ ਕਿਸੇ ਥਾਂ ਤੋਂ ਘੜਾ ਲੈਜਾਣ ਤੋਂ ਘੜੇ ਦਾ ਅਭਾਵ ਹੈ। ੨. ਬੁਰਾ ਖ਼ਿਆਲ. ਮੰਦ ਸੰਕਲਪ। ੩. ਅਸ਼੍ਰੱਧਾ.

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found