ਸੰ. इन्दि्रय. ਸੰਗ੍ਯਾ- ਸ਼ਬਦ ਸਪਰਸ਼ ਆਦਿਕ ਵਿਸਿਆਂ ਦੇ ਗ੍ਰਹਣ ਕਰਨ ਵਾਲੇ ਅਤੇ ਸ਼ਰੀਰ ਦੇ ਅੰਦਰ ਬਾਹਰਲੇ ਕਾਰਜ ਸਿੱਧ ਕਰਨ ਵਾਲੇ ਸੂਖਮ ਅਤੇ ਅਸਥੂਲ ਅੰਗ। ੨. ਉਹ ਸ਼ਕਤਿ ਜਿਸ ਨਾਲ ਬਾਹਰਲੇ ਵਿਸਿਆਂ ਦਾ ਗ੍ਯਾਨ ਪ੍ਰਾਪਤ ਹੁੰਦਾ ਹੈ. ਵਿਦ੍ਵਾਨਾਂ ਨੇ ਇੰਦ੍ਰੀਆਂ ਦੇ ਦੋ ਭਾਗ ਕੀਤੇ ਹਨ. ਪੰਜ ਗ੍ਯਾਨੇਂਦ੍ਰਿਯ, ਅਤੇ ਪੰਜ ਕਰਮੇਂਦ੍ਰਿਯ. ਕਿਤਨਿਆਂ ਨੇ ਇਨ੍ਹਾਂ ਨਾਲ ਅੰਤਹਕਰਣ ਮਿਲਾਕੇ ਗਿਆਰਾਂ ਇੰਦ੍ਰੀਆਂ ਲਿਖੀਆਂ ਹਨ. ਇੰਦ੍ਰੀ ਏਕਾਦਸ਼ ਪਰਕਾਰਾ.” (ਨਾਪ੍ਰ) “ਦਸ ਇੰਦ੍ਰੀ ਕਰਿ ਰਾਖੈ ਵਾਸਿ.” (ਗਉ ਅਃ ਮਃ ੫) ਦੇਖੋ
ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ