ਉਗਲਾਰੇ[ਕ੍ਰਿ:। ਪੰਜਾਬੀ, ਉਗਲਣਾ] ਉਗਲ ਕੇ, ਕੈ ਕਰਕੇ, ਜਤਨ ਨਾਲ ਅੰਦਰੋਂ ਕੱਢ ਕੇ। ਯਥਾ- ‘ਜੇ ਸਾਕਤੁ ਨਰੁ ਖਾਵਾਈਐ ਲੋਚੀਐ ਬਿਖੁ ਕਢੈ ਮੁਖਿ ਉਗਲਾਰੇ’ (੩੧੨), ਜੇ ਸਾਕਤ ਪੁਰਸ਼ ਨੂੰ ਕੁਛ ਚਾਹ ਕੇ ਖਵਾਈਏ (ਤਾਂ ਉਹ ਉਸ ਦੇ ਬਦਲੇ ਵਿੱਚ ਸੁਖ ਦੇਣ ਦੀ ਥਾਂ) ਵਿਹੁ ਮੁਖ ਤੋਂ ਉਗਲ ਕੇ ਕੱਢੇਗਾ, ਭਾਵ ਨਿੰਦਾ ਹੀ ਕਰੇਗਾ।