ਸੰ. कल् ਧਾ- ਸ਼ਬਦ ਕਰਨਾ, ਗਿਣਨਾ, ਫੈਂਕਣਾ, ਜਾਣਾ, ਬੰਨ੍ਹਣਾ, ਲੈਣਾ, ਵ੍ਯਾਕੁਲ ਹੋਣਾ। ੨. ਵਿ- ਸੁੰਦਰ. ਮਨੋਹਰ. ਕਹਿਣ ਅੰਮ੍ਰਿਤ ਕਲ ਢਾਲਣ.” (ਸਵੈਯੇ ਮਃ ੨. ਕੇ) ਸਤਿਗੁਰਾਂ ਦਾ ਮਨੋਹਰ ਕਥਨ ਅਮ੍ਰਿਤ ਵਤ ਹੈ। ੩. ਸੰਗ੍ਯਾ- ਮਿੱਠੀ ਧੁਨਿ। ੪. ਵੀਰਜ. ਮਣੀ। ੫. ਕਲਾ. ਸ਼ਕਤਿ. “ਨੀਕੀ ਕੀਰੀ ਮਹਿ ਕਲ ਰਾਖੈ.” (ਸੁਖਮਨੀ) “ਜਿਨ ਕਲ ਰਾਖੀ ਮੇਰੀ.” (ਸੂਹੀ ਮਃ ੫) ੬. ਭਾਗ. ਅੰਸ. ਹਿੱਸਾ. “ਕਲੀਕਾਲ ਮਹਿ ਇਕ ਕਲ ਰਾਖੀ.” ਅਤੇ “ਤ੍ਰੇਤੈ ਇਕ ਕਲ ਕੀਨੀ ਦੂਰਿ.” (ਰਾਮ ਮਃ ੩) ੭. ਕਲ੍ਯ (ਕਲ੍ਹ). “ਚਰਣ ਨ ਛਾਡਉ ਸਰੀਰ ਕਲ ਜਾਈ.” (ਗਉ ਰਵਿਦਾਸ) ੮. ਚੈਨ. ਸ਼ਾਂਤਿ. “ਮਨ ਕਲ ਨਿਮਖਮਾਤ੍ਰ ਨਹਿ ਪਰੈ.” (ਗੁਪ੍ਰਸੂ) ੯. ਕਲਾ. ਵਿਦ੍ਯਾ. “ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ.” (ਵਾਰ ਗਉ ੨. ਮਃ ੫) “ਤੂ ਬੇਅੰਤੁ ਸਰਬ ਕਲ ਪੂਰਾ.” (ਬੈਰਾ ਮਃ ੪) ੧੦. ਅਵਿਦ੍ਯਾ
ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ