ਦੇਖੋ, ਕਵਚ.
ਸ੍ਰੋਤ: ਮਹਾਨ ਕੋਸ਼
ਬਦਲਵੇਂ ਮਤਲਬ:
- ਕਵਚੁ[ਸੰ:। ਸੰਸਕ੍ਰਿਤ] ਕਵਚ ਦਾ ਅਰਥ ਹੈ ਸੰਜੋਅ। ਪਰ ਤੰਤ੍ਰ ਵਿਦ੍ਯਾ ਵਿੱਚ ਇਕ ਮੰਤ੍ਰ ਹੈ ‘ਹੂੰ’ ਇਸਨੂੰ ਭੋਜ ਪਤ੍ਰ ਤੇ ਲਿਖ ਕੇ ਤਵੀਤ ਬਣਾ ਕੇ ਡੌਲੇ ‘ਤੇ ਬੰਨ੍ਹਦੇ ਹਨ ਤੇ ਸਮਝਦੇ ਹਨ ਕਿ ਇਹ ਸਾਰੀਆਂ ਬਿਪਤਾਂ ਤੋਂ ਸਰੀਰ ਦੀ ਰਖ੍ਯਾ ਕਰੇਗਾ। ਇਸ ਨੂੰ ਵੀ ਕਵਚ ਕਹਿੰਦੇ ਹਨ। ਯਥਾ- ‘ਰਾਮ ਕਵਚੁ ਦਾਸ ਕਾ ਸੰਨਾਹੁ’ (੮੬੮), ਗੁਰੂ ਜੀ ਕਹਿੰਦੇ ਹਨ ਕਿ ਵਾਹਿਗੁਰੂ ਸਿਮਰਣ ਰੂਪੀ ਕਵਚ ਜੋ ਸਾਡੇ ਪਾਸ ਹੈ, ਇਹ ਦਾਸ ਦਾ (ਸੰਨਾਹੁ) ਸੰਜੋਅ ਹੈ ਜੋ ਸਭ ਤੋਂ ਰਖ੍ਯਾ ਕਰੇਗਾ।