ਦੇਖੋ, ਕਾਣ ੫। ੨. ਕਾਂਉਂ. ਕਾਕ. ਕਾਂਉਂ ਦਾ ਨਾਉਂ ਕਾਣਾ ਪੈਣ ਦਾ ਮੂਲ ਇਹ ਹੈ ਕਿ ਇੰਦ੍ਰ ਦੇ ਪੁਤ੍ਰ ਜਯੰਤ ਨੇ ਕਾਂਉਂ ਦੀ ਸ਼ਕਲ ਬਣਾਕੇ ਸੀਤਾ ਦੇ ਪੈਰ ਵਿੱਚ ਚੁੰਜ ਨਾਲ ਲਹੂ ਚਲਾ ਦਿੱਤਾ, ਰਾਮਚੰਦ੍ਰ ਜੀ ਨੇ ਉਸ ਦੀ ਇੱਕ ਅੱਖ ਤੀਰ ਨਾਲ ਭੰਨੀ. ਸੰਸਕ੍ਰਿਤ ਗ੍ਰੰਥਾਂ ਵਿੱਚ ਇਹ ਭੀ ਲਿਖਿਆ ਹੈ ਕਿ ਕਾਂਉਂ ਦੀ ਡੇਲੀ ਇੱਕ ਹੁੰਦੀ ਹੈ, ਜੋ ਦੋਹਾਂ ਅੱਖਾਂ ਵਿੱਚ ਫਿਰਦੀ ਰਹਿੰਦੀ ਹੈ. ਪਰ ਅਸੀਂ ਕਾਂਉਂ ਨੂੰ ਫੜਕੇ ਚੰਗੀ ਤਰਾਂ ਦੇਖਿਆ ਹੈ ਅਤੇ ਇਹ ਬਾਤ ਨਿਰਮੂਲ ਪਾਈ ਹੈ ੩. ਨਾਮਦੇਵ ਨੇ ਧਰਮ ਅਤੇ ਵਿਹਾਰ ਦੋ ਨੇਤ੍ਰ ਮੰਨਕੇ, ਜਿਸ ਵਿੱਚ ਇੱਕ ਦਾ ਅਭਾਵ ਹੈ ਉਸ ਨੂੰ ਕਾਣਾ ਲਿਖਿਆ ਹੈ. ਯਥਾ, ਹਿੰਦੂ ਅੰਨਾ ਤੁਰਕੂ ਕਾਣਾ.” (ਗੌਂਡ ਨਾਮਦੇਵ) ਹਿੰਦੂਆਂ ਨੇ ਧਰਮ ਅਤੇ ਨੀਤਿ ਦੋਵੇਂ ਤ੍ਯਾਗ ਦਿੱਤੇ ਇਸ ਕਰਕੇ ਅੰਨ੍ਹੇ ਅਤੇ ਤੁਰਕਾਂ ਨੇ ਕੇਵਲ ਦੁਨੀਆਂ ਮੁੱਖ ਸਮਝਕੇ ਧਰਮ ਨੂੰ ਪਿੱਠ ਦੇ ਦਿੱਤੀ ਇਸ ਲਈ ਕਾਣੇ ਹੋ ਗਏ. ਨਾਮਦੇਵ ਜੀ ਨੇ ਸਮੇਂ ਦੀ ਦਸ਼ਾ ਨੂੰ ਦੇਖਕੇ ਸਾਧਾਰਣ ਰੀਤਿ ਕਰਕੇ ਇਹ ਵਾਕ ਕਹਿਆ ਹੈ. ਇਸ ਪ੍ਰਸੰਗ ਦੀ ਪੁਸ੍ਟੀ ਮੱਕੇ ਦੀ ਗੋਸਟ (ਗੋਸ੍ਠਿ) ਵਿੱਚ ਭੀ ਹੈ- “ਅੰਧੇ ਕਾਣੇ ਦੋਜਕੀ ਦੋਜਕ ਪੜਨੀ ਜਾਇ
ਕਾਣਾ
ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ