ਸੰਗ੍ਯਾ- ਗ੍ਰਿਹ. ਨਿਵਾਸ ਦਾ ਥਾਂ. ਘਰ ਮਹਿ ਸੂਖ ਬਾਹਰਿ ਫੁਨਿ ਸੂਖਾ.” (ਆਸਾ ਮਃ ੫) ੨. ਦੇਹ. ਸ਼ਰੀਰ. “ਘਰ ਮਹਿ ਪੰਚ ਵਰਤਦੇ.” (ਆਸਾ ਅਃ ਮਃ ੩) ਸ਼ਰੀਰ ਵਿੱਚ ਪੰਜ ਕਾਮ ਆਦਿ ਵਿਕਾਰ ਵਰਤ ਰਹੇ ਹਨ। ੩. ਸ਼ਾਸਤ੍ਰ. ਉਹ ਸ਼ਾਸਤ੍ਰ
ਸ੍ਰੋਤ: ਮਹਾਨ ਕੋਸ਼
ਬਦਲਵੇਂ ਮਤਲਬ:
- ਘਰ[ਸੰ:। ਸੰਸਕ੍ਰਿਤ, ਗ੍ਰਿਹ। ਪ੍ਰਾਕ੍ਰਿਤ ਤੇ ਪੰਜਾਬੀ, ਘਰ] ੧. ਰਹਿਣ ਦੀ ਜਗ੍ਹਾ, ਮਕਾਨ। ਯਥਾ- ‘ਘਰੁ ਬਾਲੂ ਕਾ ਘੂਮਨ ਘੇਰਿ’ (੧੧੮੭), ਪਵਨ ਦੇ ਘੁੰਮਣ-ਘੇਰ ਅੱਗੇ ਰੇਤ ਦੇ ਘਰ ਵਾਂਙ ਕਾਲ ਦੇ ਚੱਕਰ ਵਿੱਚ ਦੇਹ ਠਹਿਰਨ ਵਾਲੀ ਨਹੀਂ। ੨. ਕਿਤੇ ਕਿਤੇ ਭਾਵ ਵਿੱਚ ‘ਸ਼ਾਸਤ੍ਰ’ ਦਾ ਅਰਥ ਦੇਂਦਾ ਹੈ। ਯਥਾ- ‘ਛਿਅ ਘਰ ਛਿਅ ਗੁਰ ਛਿਅ ਉਪਦੇਸ’ (੧੨), ਤੇ (ਘਰ) ਸ਼ਾਸਤ੍ਰ ਹਨ ਤੇ ਛੇ (ਗੁਰ) ਕਰਤੇ ਹਨ ਤੇ ਛੇ ਉਹਨਾਂ ਦੇ ਉਪਦੇਸ਼ ਹਨ। ੩. ਇਸੀ ਤਰ੍ਹਾਂ ਘਰ ਤੋਂ ਮੁਰਾਦ ਇਸਤ੍ਰੀ ਵੀ ਹੈ। ਯਥਾ- ‘ਘਰ ਕਾ ਮਾਸੁ ਚੰਗੇਰਾ’ (੧੨੯੦), ਤਥਾ-’ਖੁਸਰੇ ਕਿਆ ਘਰ ਵਾਸੁ’ (੧੪੩), ਖੁਸਰੇ ਦੀ ਇਸਤ੍ਰੀ ਪਾਸ ਵਸਣਾ ਕੀ ਹੈ? ੪. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੇ ਉਪਰ ਕਈ ਜਗ੍ਹਾ ਸੂਚਨਾ ਮਾਤ੍ਰ ਘਰ ਲਿਖਿਆ ਹੈ। ਇਸ ਤੋਂ ਮੁਰਾਦ ੧. ਗਾਏ ਜਾਣ ਵਾਲੇ ਰਾਗ ਦੀ ਪ੍ਰਧਾਨ ਸੁਰ ਦੀ ਸੰਖ੍ਯਾ ਦੱਸਣ ਤੋਂ ਹੈ। ਵਜਾਏ ਜਾਣ ਵਾਲੇ ਸਾਜ਼ਾਂ ਵਿੱਚ ਤਿੰਨ ਗ੍ਰਾਮ ਹੁੰਦੇ ਹਨ, ਗ੍ਰਾਮ (ਪਿੰਡ) ਘਰਾਂ ਤੋਂ ਬਣਦਾ ਹੈ, ਸੋ ਤਿੰਨਾਂ ਗ੍ਰਾਮਾਂ ਦੀਆਂ ਸੁਰਾਂ ਦੇ ਟਿਕਾਣੇ ਘਰ ਹਨ। ਕਈ ਸਿਆਣੇ ਘਰ ਦਾ ਅਰਥ ਤਾਰ ਵੀ ਦੱਸਦੇ ਹਨ। ਕਈ ਤਾਲ ਵਿੱਚ ਕੋਈ ਟਿਕਾਣਾ ਦੱਸਦੇ ਹਨ, ਜਿਸ ਨੂੰ ਗ੍ਰਹਿ (ਘਰ) ਕਹਿੰਦੇ ਹਨ। ੫. ਘਰ ਨਾਲ ਉੱਚਾ ਵਿਸ਼ੇਸ਼ਣ ਲੱਗ ਕੇ ਬੱਦਲ ਅਰਥ ਵੀ ਕਰਦੇ ਹਨ। ਦੇਖੋ, ‘ਘਰ ਉਚਾ’ ੬. ਆਪਣਾ, ਨਿੱਜ ਦਾ। ਦੇਖੋ, ‘ਘਰਕਾ ੨. ਤੇ ਘਰਕੇ’ ੭. ਘਰ ਤੋਂ ਮੁਰਾਦ ਹਿਰਦਾ ਵੀ ਹੈ। ਯਥਾ- ‘ਘਰ ਮਹਿ ਘਰੁ ਦਿਖਾਇ ਦੇਇ’ (੧੨੯੧), ਤਥਾ-’ਘਰ ਮਹਿ ਠਾਕੁਰੁ ਨਦਰਿ ਨ ਆਵੈ’ (੭੩੯)। ੮. ਘਰ ਤੋਂ ਮੁਰਾਦ ਸਰੀਰ ਦੇ ਅੰਦਰ ਸੁਰਤ ਦੇ ਟਿਕਾਣਿਆਂ ਤੋਂ ਵੀ ਲੈਂਦੇ ਹਨ। ਇਹਨਾਂ ਨੂੰ ਕੋਈ ਨਾੜੀਆਂ, ਕੋਈ ਕੋਠੜੀਆਂ ਦੱਸਦਾ ਹੈ। ਮੁਰਾਦ ਸ਼ਾਇਦ ਕੰਗ੍ਰੋੜ ਦੇ ਬਹੱਤਰ ਮੁਹਰਿਆਂ ਤੋਂ ਹੈ, ਜਿਸ ਦੇ ਵਿੱਚ ਨਸਾਂ (nerves=ਇਸ ਹਰਕਤ ਦੀਆਂ ਨਾੜੀਆਂ) ਦੇ ਸਾਮਾਨ ਹਨ ਤੇ ਉਹਨਾਂ ਦੇ ਕੇਂਦ੍ਰ ਹਨ। ਯੋਗ ਦੇ ਹਿਸਾਬ ਇੜਾ, ਪਿੰਗਲਾ, ਸੁਖਮਨਾ, ਤ੍ਰੈਏ ਕੰਗ੍ਰੋੜ ਵਿੱਚ ਹਨ। ਯਥਾ- ‘ਬਹਤਰਿ ਘਰ ਇਕੁ ਪੁਰਖੁ ਸਮਾਇਆ’ (੭੯੩), ਬਹੱਤਰ ਘਰਾਂ ਵਾਲੇ (ਸਰੀਰ ਵਿੱਚ) ਵਾਹਿਗੁਰੂ ਸਮਾ ਰਿਹਾ ਹੈ; ਜਿਸ ਨੇ ਆਪਣਾ ਨਾਮ ਸਾਨੂੰ ਲਖਾ (ਫੁਰਾ) ਦਿੱਤਾ ਹੈ। ਮੁਰਾਦ ਹੈ ਕਿ ਵ੍ਯਾਪਕ ਵਾਹਿਗੁਰੂ ਜੋ ਸਾਡੇ ਪਿੰਡ ਵਿੱਚ ਵੀ ਸਮਾ ਰਿਹਾ ਹੈ, ਉਸ ਦਾ ਨਾਮ ਫੁਰ ਪਿਆ ਹੈ ਤੇ ਅਸੀਂ ਲੇਖੇ ਤੋਂ ਅਲੇਖੇ ਹੋ ਗਏ ਹਾਂ। ੪੧੭ ੯. ਨੌਂ ਗੋਲਕਾਂ* । ਦੇਖੋ, ‘ਨਵੇ ਘਰ’ *ਦੋ ਕੰਨ, ਦੋ ਅੱਖਾਂ, ਇਕ ਮੂੰਹ, ਦੋ ਨਾਸਕਾਂ, ਇਕ ਤੁਚਾ, ਇਕ ਸ਼ਿਸ਼ਨੁ।