(ਦੇਖੋ, ਨਦ ਧਾ). ਸੰ. ਸੰਗ੍ਯਾ- ਸ਼ਬਦ. ਧੁਨਿ. ਨਾਦ ਕੁਰੰਕਹਿ ਬੇਧਿਆ.” (ਵਾਰ ਜੈਤ) ਵਿਦ੍ਵਾਨਾਂ ਨੇ ਨਾਦ ਦੇ ਮੁੱਖ ਦੋ ਭੇਦ ਕੀਤੇ ਹਨ. ਇੱਕ ਧ੍ਵਨਿਰੂਪ
ਸ੍ਰੋਤ: ਮਹਾਨ ਕੋਸ਼
ਬਦਲਵੇਂ ਮਤਲਬ:
- ਨਾਦ[ਸੰ:। ਸੰਸਕ੍ਰਿਤ, ਨਾਦ:। ਧਾਤੂ, ਨਦ੍ਹ੍ਹ=ਸ਼ਬਦ ਕਰਨਾ] ੧. ਧ੍ਹ੍ਵਨੀ ਸ਼ਬਦ, ਅਵਾਜ਼। ਇਹ ਸ਼ਬਦ-(ੳ) ਆਹਤ, (ਅ) ਅਨਾਹਤ-ਭੇਦ ਕਰ ਦੋ ਪ੍ਰਕਾਰ ਦਾ ਹੈ : (ੳ) ਆਹਤ ਉਹ ਹੈ ਜੋ ਦੋ ਚੀਜ਼ਾਂ ਦੇ ਮਿਲਣ ਯਾ ਜੁਦਾ ਹੋਣ ਤੋਂ ਹੁੰਦਾ ਹੈ, ਜੈਸੇ ਬਾਂਸ ਪਾੜੀਏ ਤਾਂ ਅਵਾਜ਼ ਹੁੰਦੀ ਹੈ, ਯਾ ਹੱਥ ‘ਤੇ ਹੱਥ ਮਾਰੀਏ ਤਾਂ ਅਵਾਜ਼ ਹੁੰਦੀ ਹੈ, ਗਲੇ ਤੋਂ, ਮੁਰਲੀ ਤੋਂ, ਸਤਾਰ ਤੋਂ ਜੋ ਨਾਦ ਉਠਾਈਏ ਯਾ ਢੋਲਕੀ ਛੈਣੇ ਦੀ ਸੱਟ ਮਾਰੀਏ। ਫਿਰ ਆਹਤ ਸ਼ਬਦ ਤਿੰਨ ਪ੍ਰਕਾਰ ਦਾ ਹੁੰਦਾ ਹੈ-੧. ਪ੍ਰਾਣੀ ਭਵ, ੨. ਅਪ੍ਰਾਣੀ ਭਵ, ੩. ਉਭੈ ਸੰਭਵ। (੧) ਜੋ ਗਲੇ ਤੋਂ ਨਾਦ ਕਰੀਦਾ ਹੈ ਸੋ ਪ੍ਰਾਣੀ ਭਵ ਹੈ। (੨) ਜੋ ਵਾਜੇ, ਸਤਾਰ ਆਦਿ ਸਾਜ਼ਾਂ ਤੋਂ ਸ਼ਬਦ ਹੁੰਦਾ ਹੈ ਉਹ ਅਪ੍ਰਾਣੀ ਭਵ ਹੈ। (੩) ਜੋ ਮੂੰਹ ਨਾਲ ਲਗਾ ਕੇ ਫੂਕ ਭਰ ਕੇ ਸਾਜ਼ਾਂ ਤੋਂ ਨਾਦ ਕਰੀਦਾ ਹੈ ਸੋ ਉਭੈ ਸੰਭਵ ਹੈ, ਜੈਸੇ ਮੁਰਲੀ, ਬੀਨ, ਬਾਂਸੁਰੀ। (ਅ) ਅਨਾਹਤ ਪਦ ਓਹ ਹੈ ਜੋ ਇਕਾਗ੍ਰਤਾ ਦੇ ਹੁੰਦਿਆਂ ਆਤਮਾ ਦੇ ਅਨੁਭਵ ਵਿੱਚ ਆਉਂਦਾ ਹੈ, ਇਹ ਆਤਮਾ ਦਾ ਇਕ ਪਰਮ ਟਿਕਾਉ ਦੀ ਅਵਸਥਾ ਦਾ ਅਨੁਭਵ ਹੈ। ਇਹ ਕੰਨਾਂ ਦਾ ਵਿਸ਼ਾ ਨਹੀਂ। ਜੀਕੂੰ ਇਹ ਨਾਦ ਆਤਮ ਮੰਡਲ ਦਾ ਹੈ ਤਿਵੇਂ ਇਸ ਦਾ ਅਨੁਭਵ ਵੀ ਉਸੇ ਮੰਡਲ ਦਾ ਹੈ। ਸਾਧਨ ਇਸਦਾ ਚਿਤ ਦੀ ਇਕਾਗ੍ਰਤਾ ਤੇ ਲਿਵ ਹੈ ਜੋ ਸਿਮਰਨ ਦੁਆਰਾ ਹੁੰਦੀ ਹੈ-’ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ’ (੨੬੩), ਇਸ ਨਾਦ ਵੱਲ ਗੁਰਬਾਣੀ ਵਿੱਚ ਕਈ ਥਾਂ ਇਸ਼ਾਰਾ ਹੈ, ਇਸ ਤੋਂ ਮੁਰਾਦ ਆਤਮ ਮੰਡਲ ਦੇ ਸੰਗੀਤ ਵੱਲ ਹੈ, ਸੋ ਆਹਤ ਨਹੀਂ ਹੈ। ਕੰਨਾਂ ਦੀ ਘੂੰ ਘੂੰ ਆਹਤ ਨਾਦ ਹੈ। ਯਥਾ- ‘ਗੁਰਮੁਖਿ ਨਾਦ ਬੇਦ ਬੀਚਾਰੁ’ (੯੩੨), ਗੁਰਮੁਖ ਦਾ ਵਿਚਾਰ ਹੀ (ਨਾਦ) ਅਨਾਹਤ ਸ਼ਬਦ ਤੇ ਵੇਦ ਹੈ। ਤਥਾ-’ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ’ (੧੪੨੩)। ੨. ਈਸ਼੍ਵਰੀ ਕੀਰਤਨ ਬਿਨਾ ਜੋ ਸੰਗੀਤ ਮਨ ਨੂੰ ਤ੍ਰਿਸ਼ਨਾ ਵਿੱਚ ਲੈ ਜਾਂਦੇ ਹਨ, ਤਿਨ੍ਹਾਂ ਦੀ ਨਿਖੇਧੀ ਦੇ ਬਚਨ ਭੀ ਕਈ ਥਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ, ਨਾਦ ਪਦ ਉਥੇ ਹੀ ਵਰਤਿਆ ਗਿਆ ਹੈ। ਯਥਾ- ‘ਰਾਗ ਨਾਦ ਛੋਡਿ ਹਰਿ ਸੇਵੀਐ’ (੮੪੯), ਤਥਾ-’ਰਾਗਿ ਨਾਦਿ ਮਨੁ ਦੂਜੈ ਭਾਇ’ (੧੩੪੨), ਤਥਾ-’ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ॥ ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ॥’ (੮੨੦)। ੩. ਬ੍ਰਹਮ ਰੂਪ ਸ਼ਬਦ ਯਾ ਸ਼ਬਦ ਬ੍ਰਹਮ। ਯਥਾ- ‘ਨਾਦ ਬਿੰਦ ਕੀ ਸੁਰਤਿ ਸਮਾਇ’ (੩੫੨), ਬ੍ਰਹਮ ਦੇ ਜਾਣਨ ਦੀ ਸੁਰਤਿ (ਆਪੇ ਵਿੱਚ) ਸਮਾਈ। ੪. ਕੰਨ ਪਾਟੇ ਜੋਗੀ ਇਕ ਨਾਦ ਨਾਮ ਵਾਲਾ ਵਾਜਾ ਫੂਕ ਨਾਲ ਵਜਾਉਂਦੇ ਹਨ, ਸਿੰਙੀ। ਯਥਾ: ‘ਤਿਨ ਘਰਿ ਬ੍ਰਹਮਣ ਪੂਰਹਿ ਨਾਦ’ (੪੭੧)। ੫. [ਗੁ:। ਸੰਸਕ੍ਰਿਤ, ਅਨਾਦਿ] ਜਿਸ ਦਾ ਮੁੱਢ ਨ ਹੋਵੇ। ਯਥਾ- ‘ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ’ (੩੦੧), [ਪਰਮ + ਅਨਾਦ = ਪਰਮਾਨਾਦ] ਅਥਵਾ ਕਈ ਗਿਆਨੀ ਸਮਝਦੇ ਹਨ ਕਿ ਇਹ ਪਰਮ+ਆਨੰਦ ਦਾ ਪਰਮਾਨਾਦ ਲਿਖਿਆ ਹੈ। ਦੇਖੋ, ‘ਪਰਮਾਨਾਦ’ ੬. ਸੁਖਮਨ ਨਾੜੀ। ਦੇਖੋ, ‘ਨਾਦਸਤ’