[email protected]

ਪੁਨਰੁਕ੍ਤਿ- ਵਤ ਆਭਾਸ. (ਪਦਾਂ ਵਿੱਚ ਪੁਨਰੁਕ੍ਤਿ ਦੀ ਝਲਕ). ਇਹ ਸ਼ਬਦਾਲੰਕਾਰ ਹੈ. ਇਸ ਦਾ ਲੱਛਣ ਹੈ ਕਿ ਵਾਕ ਵਿੱਚ ਪੁਨਰੁਕ੍ਤਿ ਭਾਸੇ, ਪਰ ਵਾਸਤਵ ਵਿੱਚ ਪੁਨਰਕ੍ਤਿ ਨਾ ਹੋਵੇ. ਭਾਸਤ ਹੈ ਪੁਨਰੁਕ੍ਤਿ ਸੋ. ਨਹਿ ਨਿਦਾਨ ਪੁਨਰੁਕ੍ਤਿ, ਵਦਾਭਾਸ ਪੁਨਰੁਕ੍ਤ ਸੋ, ਭੂਸਣ ਵਰਣਤ ਯੁਕ੍ਤਿ. (ਸ਼ਿਵਰਾਜ ਭੂਸਣ) ਉਦਾਹਰਣ- ਚੰਗਾ ਨਾਉ ਰਖਾਇਕੈ ਜਸੁ ਕੀਰਤਿ ਜਗਿ ਲੇਇ. (ਜਪੁ) ਇਸ ਥਾਂ ਕੀਰਤਿ ਦਾ ਅਰਥ ਚਰਚਾ ਅਰ ਸ਼ੁਹਰਤ ਹੈ, ਇਸ ਲਈ ਪੁਨਰੁਕ੍ਤਿ ਨਹੀਂ. ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ. (ਅਨੰਦੁ) ਇਸ ਤੁਕ ਵਿੱਚ ਸੰਸਾਰ ਪਦ ਕ੍ਸ਼੍‍ਣਭੰਗੁਰ ਬੋਧਕ ਹੈ, ਅਰਥਾਤ ਨਾਪਾਇਦਾਰ ਅਰਥ ਰਖਦਾ ਹੈ. ਵਿਸ਼੍ਵ ਸ਼ਬਦ ਦਾ ਅਰਥ ਤਮਾਮ ਭੀ ਹੈ. ਖਟੁਕਰਮ ਕੁਲ ਸੰਜੁਕਤੁ ਹੈ ਹਰਿਭਗਤਿ ਹਿਰਦੈ ਨਾਹਿ, ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ. (ਕੇਦਾ ਰਵਿਦਾਸ) ਇੱਥੇ ਸਮਾਨ ਪਦ ਦਾ ਅਰਥ ਹੈ ਸ- ਉਸ ਨੂੰ, ਮਾਨ ਜਾਣੋ. ਜਲਜ ਕਮਲ ਕਰ ਸੋਭਿਤ ਤਾਲ. ਇਸ ਤੁਕ ਵਿੱਚ ਕਮਲ ਦਾ ਅਰਥ ਜਲ ਹੈ, ਇਸ ਲਈ ਪੁਨਰੁਕ੍ਤਿ ਨਹੀਂ, ਪਰ ਉੱਪਰ ਲਿਖੇ ਸਭ ਵਾਕਾਂ ਵਿੱਚ ਪੁਨਰੁਕ੍ਤਿ ਦੀ ਝਲਕ ਭਾਸਦੀ ਹੈ.

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found