[email protected]

ਸੁਗ੍ਰੀਵ ਦਾ ਵਡਾ ਭਾਈ, ਜੋ ਦੱਖਣੀ ਬਨਚਰਾਂ ਦਾ ਰਾਜਾ ਸੀ. ਸੀਤਾ ਨੂੰ ਖੋਜਣ ਅਤੇ ਮੁੜ ਪ੍ਰਾਪਤ ਕਰਨ ਲਈ ਰਾਮਚੰਦ੍ਰ ਜੀ ਨੇ ਸੁਗ੍ਰੀਵ ਨਾਲ ਮਿਤ੍ਰਤਾ ਗੰਢੀ ਅਰ ਬਾਲੀ ਨੂੰ ਮਾਰਕੇ ਸੁਗ੍ਰੀਵ ਨੂੰ ਰਾਜਗੱਦੀ ਪੁਰ ਬੈਠਾਇਆ. ਜਦ ਰਾਮਚੰਦ੍ਰ ਜੀ ਨੇ ਲੁਕਕੇ ਬਾਲੀ ਦੇ ਤੀਰ ਮਾਰਿਆ, ਤਦ ਮਰਦੇ ਹੋਏ ਬਾਲੀ ਨੇ ਆਖਿਆ ਕਿ- ਹੇ ਨਿੰਦਿਤ ਕਰਮ ਕਰਨ ਵਾਲੇ ਕ੍ਸ਼੍‍ਤ੍ਰੀ! ਮਰਣਾ, ਜੰਗ ਵਿੱਚ ਹਾਰਣਾ, ਰਾਜ੍ਯ ਦਾ ਨਾਸ਼ ਹੋ ਜਾਣਾ, ਆਦਿਕ ਆਦਿ ਤੋਂ ਹੁੰਦੇ ਚਲੇ ਆਏ ਹਨ, ਪਰ ਜਦ ਤੈਥੋਂ ਲੋਕ ਇਹ ਪ੍ਰਸ਼ਨ ਕਰਨਗੇ ਕਿ ਨਿਰਪਰਾਧ ਬਾਲੀ ਨੂੰ ਲੁਕਕੇ ਤੀਰ ਕਿਉਂ ਮਾਰਿਆ? ਇਸ ਦਾ ਮੁਨਾਸਿਬ ਉੱਤਰ ਹੁਣੇ ਸੋਚ ਰੱਖ, ਦੇਖੋ, ਬਾਲਮੀਕ (ਕਾਂਡ ੪. ਅਃ ੧੭) ਬਾਲੀ ਅਤੇ ਸੁਗ੍ਰੀਵ ਦੀ ਉਤਪੱਤੀ ਰਾਮਾਯਣ ਵਿੱਚ ਅਣੋਖੀ ਲਿਖੀ ਹੈ ਕਿ ਇੱਕ ਵਾਰ ਬ੍ਰਹਮਾਂ ਦੇ ਨੇਤ੍ਰਾਂ ਤੋਂ ਪ੍ਰੇਮ ਦੇ ਕਾਰਣ ਅੰਝੂ ਵਗੇ, ਉਨ੍ਹਾਂ ਤੋਂ ਇੱਕ ਬਾਂਦਰ ਰਜਾ” ਨਾਮਕ ਪੈਦਾ ਹੋਇਆ. ਰਜਾ ਇੱਕ ਵਾਰ ਸੁਮੇਰੁ ਪਰਬਤ ਪੁਰ ਇੱਕ ਜਲਭਰੇ ਤਾਲ ਵਿੱਚ ਸਨਾਨ ਕਰਨ ਨਾਲ ਸੁੰਦਰ ਇਸਤ੍ਰੀ ਹੋ ਗਿਆ

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found