ਸੰਗ੍ਯਾ- ਉਹ ਮਸਾਲਾ ਹੈ, ਜੋ ਪਕਾਉਣ ਵੇਲੇ ਸਖ਼ਤ ਚੀਜ਼ ਨੂੰ ਗਾਲ ਦੇਵੇ. ਖਟਤੁਰਸੀ ਮੁਖਿ ਬੋਲਣਾ
ਸ੍ਰੋਤ: ਮਹਾਨ ਕੋਸ਼
ਬਦਲਵੇਂ ਮਤਲਬ:
- ਮਾਰਣ[ਸੰ:। ਪੰਜਾਬੀ, ਮਰਣਾ ਦਾ ਪ੍ਰੇਰਣਾਰਥਿਕ। ਦੇਖੋ, ‘ਮਰਣ’*] ੧. ਮਾਰਨਾ, ਨਾਸ਼ ਕਰ ਦੇਣਾ। ਯਥਾ- ‘ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ’ (੫੧੩)। ੨. [ਜਿਸ ਵਿਚ ਮਾਰਿਆ ਜਾਵੇ] ਭੱਠੀ, ਅੱਗ। ਯਥਾ- ‘ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ’ (੧੪੩)। ੩. [ਜਿਸ ਨਾਲ ਮਾਰਿਆ ਜਾਵੇ] ਮਸਾਲੇ** । ਯਥਾ- ‘ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ’ (੧੪੧), ਤਥਾ-’ਮਾਰਣ ਨਾਦ ਕੀਏ’ (੧੬), (ਨਾਦ) ਕੀਰਤਨ ਕਰਨਾ, ਇਹੀ ਮਸਾਲੇ ਪਾਏ ਹਨ। ੪. [ਸੰ:। ਪੱਕੇ ਹੋਏ ਸੁਭਾਵ ਨੂੰ ਸੁੱਧ ਕਰਨਾ ਵੀ ਮਾਰਣ ਕਿਹਾ ਜਾਂਦਾ ਹੈ] ਮੰਦਿਆਈ ਤੋਂ ਵਰਜਨ, ਸ਼ੁੱਧ ਕਰਨ। ਯਥਾ- ‘ਮਨੁ ਮਾਰਣ ਕਾਰਣਿ ਬਨ ਜਾਈਐ’ (੩੨੩), ਮਨ ਦੇ ਮਾਰਨ ਲਈ (ਬਨ) (ਜਲ) ਤੀਰਥਾਂ ਪਰ ਜਾਈਐ। *ਮਾਰਣ ਦਾ ਆਪਣਾ ਅਰਥ ਨਾ ਭੱਠੀ ਹੈ ਨਾ ਮਸਾਲਾ, ਵੈਦ ਲੋਕ ਧਾਤੂਆਂ ਨੂੰ ਅੱਗਾਂ ਦੀਆਂ ਪੁੱਠਾਂ ਦੇ ਕੇ ਸ਼ੁਧ ਕਰਦੇ ਹਨ, ਇਸ ਨੂੰ ਮਾਰਣਾ ਕਹਿੰਦੇ ਹਨ%**ਇਸ ਗੱਲ ਤੋਂ ਮਾਰਣ ਦਾ ਅਰਥ ਬਣਦਾ ਹੈ, ਉਹ ਸ਼ੈ ਜਿਸ ਵਿਚ ਧਾਤੂ ਮਾਰਿਆ ਜਾਵੇ, ਸੋ ਭੱਠੀ। ਦੂਸਰਾ ਤਰੀਕਾ ਵੈਦਾਂ ਦਾ ਤਰ੍ਹਾਂ ਤਰ੍ਹਾਂ ਦੀਆਂ ਬੂਟੀਆਂ ਤੇ ਮਸਾਲੇ ਪਾ ਕੇ ਚੀਜ਼ਾਂ ਨੂੰ ਮਾਰਣ ਦਾ ਹੈ, ਇਸ ਤੋਂ ਅਰਥ ਬਣਿਆ, ਉਹ ਸ਼ੈ ਜਿਸ ਨਾਲ ਧਾਤੂ ਮਰੇ, ਸੋ ਮਸਾਲਾ ਅਰਥ ਹੋ ਗਿਆ। ।