[email protected]

ਸੰ. ਵਿ- ਦੁਹਰਾ। ੨. ਸੰਗ੍ਯਾ- ਇੱਕ ਸ਼ਬਦਾਲੰਕਾਰ, ਜਿਸ ਦਾ ਲੱਛਣ ਹੈ ਕਿ ਸ਼ਬਦ ਅਨੇਕ ਵਾਰ ਆਵੇ, ਪਰ ਉਸ ਦਾ ਅਰਥ ਜੁਦਾ ਹੋਵੇ. ਇਕ ਪਦ ਵਾਰ ਅਨੇਕ ਜਿ ਆਵੈ, ਅਰਥਹਿ ਭਿੰਨ ਭਿੰਨ ਪ੍ਰਗਟਾਵੈ, ਸੋ ਯਮਕਾਲੰਕਾਰ ਬਖਾਨੈ, ਕਵਿ ਸੰਤੋਖਸਿੰਘ ਗੁਣੀ ਪ੍ਰਮਾਨੈ. (ਗਰਬਗੰਜਨੀ) ਉਦਾਹਰਣ- ਭਾਂਤਿ ਭਾਂਤਿ ਬਨ ਬਨ ਅਵਗਾਹੇ. (ਮਾਝ ਮਃ ੫) ਇੱਕ ਬਨ ਸ਼ਬਦ ਜੰਗਲ ਦਾ ਬੋਧਕ ਹੈ, ਦੂਜੇ ਦਾ ਅਰਥ ਜਲ (ਤੀਰਥ) ਹੈ. ਸੋ ਜੀਵਤ ਜਿਂਹਿ ਜੀਵਤ ਜਪਿਆ. (ਬਾਵਨ) ਇੱਕ ਜੀਵਤ ਦਾ ਅਰਥ ਜੀਉਂਦਾ ਅਤੇ ਦੂਜੇ ਦਾ ਚੇਤਨਰੂਪ ਪਰਮਾਤਮਾ ਹੈ. ਮੁੰਡ ਕੋ ਮੁੰਡ ਉਤਾਰ ਦਯੋ, ਅਬ ਚੰਡ ਕੋ ਹਾਥ ਲਗਾਵਤ ਚੰਡੀ. (ਚੰਡੀ ੧) ਭਾਜਤ ਦੇਵ ਵਿਲੋਕਤ ਮੋਹਿ ਸੋ ਤੂੰ ਲਰਕਾ ਲਰ ਕਾ ਫਲ ਪੈਹੈਂ? ×× ਏਕਹਿ ਬਾਨ ਲਗੇ ਹਮਰੇ, ਉਡਮੰਡਲ¹ ਮੇ ਅਬ ਹੀ ਉਡ ਜੈਹੋ×× ਸ਼੍ਰੀ ਹਰਿ ਕੇ ਸਰ ਭੂਪਤਿ ਕੇ ਤਨ ਕੋ ਤਨਕੋ ਨਹਿ ਭੇਟਨ ਪਾਏ. (ਕ੍ਰਿਸਨਾਵ) ਸਤਿਗੁਰੁ, ਮਮ ਬੇਰੀ ਕਟੋ, ਨਿਜ ਬੇਰੀ ਪਰਚਾਰ, ਇਹ ਬੇਰੀ ਹੁਇ ਭਵ ਸਫਲ, ਬਿਨ ਬੇਰੀ ਕਰ ਪਾਰ. (ਨਾਪ੍ਰ) ਇਸ ਦੋਹੇ ਵਿੱਚ ਬੇਰੀ ਸ਼ਬਦ ਦਾ ਅਰਥ ਬੇੜੀ (ਬੰਧਨ) ਨੌਕਾ (ਕਿਸ਼ਤੀ), ਵੇਲਾ ਅਤੇ ਦੇਰੀ ਹੈ. ਦੇਖੋ, ਹਰਿ ਸ਼ਬਦ. ¹ਉਡੁਮੰਡਲ-ਆਕਾਸ਼

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found