[ਸੰ:। ਸੰਸਕ੍ਰਿਤ, ਅਗ੍ਯਾਨ] ਨਾ ਜਾਣਨਾ, ਅਵਿਦ੍ਯਾ। ਜਿਸ ਨੂੰ ਜਾਣਨਾ ਹੈ ਉਸ ਨੂੰ ਢਕ ਲੈਣ ਵਾਲੀ ਅੰਧਕਾਰ ਰੂਪ ਵਸਤੂ। ਯਥਾ- ‘ਅਗਿਆਨਿ ਲਾਇ ਸਵਾਲਿਆ ਗੁਰ ਗਿਆਨੈ ਲਾਇ ਜਗਾਵੈਗੋ (੧੩੦੮), ਅਗ੍ਯਾਨ ਲਾ ਕੇ ਸੁਲਾ ਰਖ੍ਯਾ ਹੈ, ਗੁਰੂ ਦਾ ਗਿਆਨ ਲਾ ਕੇ ਜਗਾਵੇਗਾ। ਤਥਾ-’ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ’ (੨੯੩), ਜਦ ਗੁਰਾਂ ਨੇ ਸਿੱਖਾਂ ਦੇ ਸੁਧ ਬੁਧ ਨੇਤ੍ਰਾਂ ਵਿਚ ਆਪਣੇ ਸਰੂਪ ਦੇ ਪ੍ਰਕਾਸ਼ ਕਰਨੇ ਵਾਲਾ ਗ੍ਯਾਨ ਰੂਪ ਅੰਜਨ ਦਿੱਤਾ, ਤਦ ਨਾ ਜਾਨਣੇ ਵਾਲੇ ਅੰਧਕਾਰ ਦਾ ਨਾਸ਼ ਹੋਵੇਗਾ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ