[ਗੁ:। ਪੰਜਾਬੀ, ਅ+ ਪਾਹ] ੧. ਨਿਰਲੇਪ, ਜਿਸ ਨੂੰ ਪਾਹ ਨਾ ਲੱਗੇ, ਕੋਰਾ। ਯਥਾ- ‘ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ’ (੬੦੪), ਭਾਵ ਆਪ ਹੀ ਵਰਤ ਕੇ ਅਲੇਪ ਹੈ। ੨. [ਆਪ ਪਦ ਦਾ ਦੂਸਰਾ ਰੂਪ ਹੈ, ‘ਆਹ’ ਸ੍ਵਾਰਥ ਪ੍ਰਤੇ ਲੱਗਾ ਹੈ] ਆਪ। ਯਥਾ- ‘ਡਿੰਨਾ ਧਣੀ ਅਪਾਹਿ’ (੧੦੯੮), ਆਪ ਮਾਲਕ ਨੇ ਦਿੱਤਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ