[email protected]

[ਸੰ:। ਸੰਸਕ੍ਰਿਤ, ਆਰਾਧ੍ਯ] ੧. ਅਰਾਧਣੇ ਯੋਗ, ਭਾਵ ਈਸ਼੍ਵਰ। ਯਥਾ- ‘ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ’ (੧੧੦੬), ਅਰਾਧਣੇ ਯੋਗ (ਈਸ਼੍ਵਰ) ਨੂੰ ਅਰਾਧਣਾ ਕੀਤਾ ਤੇ ਸ਼ਰਧਾ ਯੋਗ (ਈਸ਼੍ਵਰ) ਦੀ ਸ਼ਰਧਾ ਕੀਤੀ। ੨. ਜੀਵ। ਅਰਧ ਨੂੰ ਅਰਾਧਨ ਸਮਝ ਕੇ ਅਰਥ ਕਰਦੇ ਹਨ ਕਿ ਅਰਾਧਣਾ ਵਾਲੇ (ਜੀਵ) ਦੀ ਅਰਾਧਨਾ ਤੇ (ਸਰਧ) ਸ਼ਰਧਾ ਯੋਗ (ਈਸ਼੍ਵਰ) ਪਰ ਸ਼ਰਧਾ ਕਰਨੇ ਦਾ ਫਲ ਇਹ ਹੋਯਾ। ਤਥਾ-’ਅਰਧ ਉਰਧ ਕਰੇ ਨਿਰੰਜਨ ਵਾਸੁ’ (੯੫੨), ਅਰਾਧਨਾ ਕਰਨ ਵਾਲਾ (ਜੀਵ) (ਉਰਧ) ਉੱਚੇ ਨਿਰੰਜਨ ਵਿੱਚ ਵਾਸ ਕਰੇ। ਤਥਾ-’ਤਉ ਅਰਧਹਿ ਉਰਧ ਮਿਲਿਆ ਸੁਖ ਪਾਵਾ’ (੩੪੧), ਤਦ ਆਰਾਧਕ (ਜੀਵ) ਨੇ ਉੱਚੇ (ਈਸ਼੍ਵਰ) ਨੂੰ ਮਿਲਨੇ ਕਰ ਸੁਖ ਪਾਇਆ। ੩. [ਸੰਸਕ੍ਰਿਤ, ਅਧ = ਹੇਠਾਂ ਦੀ ਦਿਸ਼ਾ ਤੇ ਉਰਧ = ਉਪਰ ਦੀ ਦਿਸ਼ਾ] (੧) ਅਰਧ = ਹੇਠਾਂ, ਉਰਧ = ਉਪਰ ਨੂੰ। ਯਥਾ- ‘ਅਰਧ ਉਰਧ ਕਰੇ ਨਿਰੰਜਨ ਵਾਸੁ’ (੯੫੨), (ਪ੍ਰਾਣ ਜੋ) ਹੇਠ (ਜਾਂਦੇ ਹਨ) (ਉਰਧ) ਉਪਰ ਨੂੰ ਚੜ੍ਹਾਵੇ। ਅਥਵਾ (੨) ਹੇਠ ਉਤੇ ਸਾਰੇ ਪੂਰਣ ਨਿਰੰਜਨ ਜਾਣ ਕੇ ਨਿਵਾਸ ਕਰੇ। ਤਥਾ-’ਅਰਧ ਉਰਧ ਮੁਖਿ ਲਾਗੋ ਕਾਸੁ’ (੧੧੬੨), ਹੇਠਾਂ ਉਤੇ ਮੁਖ ਲੱਗਦਾ ਹੈ ਆਕਾਸ਼, (ਇਸ ਤਰ੍ਹਾਂ) ਹੇਠਾਂ ਉਪਰ (ਸਭ ਦਿਸ਼ਾਂ ਵਿਚ ਜਿਧਰ ਜਾਉ) ਪਰਮਾਤਮਾ ਪ੍ਰਕਾਸ਼ ਰਿਹਾ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found