[email protected]

[ਸੰ:। ਸੰਸਕ੍ਰਿਤ, ਆਢਯ * = ਮਾਲਦਾਰ] ੧. ਮਾਲਦਾਰ, ਭਾਗਸ਼ੀਲ। ਯਥਾ- ‘ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਨ ਚੀਰ’ (੫੦੮), ਜਿਨ੍ਹਾਂ ਕੋਲ ਕੱਪੜਾ ਤਕ ਨਹੀਂ ਸੀ, ਉਹ ਲੋਕ ਹਰਿ ਨਿਧ ਭੰਡਾਰ ਦੇ ਧਨਾਢ ਤੇ ਭਾਗਸ਼ੀਲ ਹੋ ਗਏ। ੨. [ਸੰ:। ਪੁਰਾਤਨ ਪੰਜਾਬੀ, ਆਢ = ਕੌਡੀ] ਕੌਡੀ। ਯਥਾ- ‘ਆਢ ਦਾਮ ਕੋ ਛੀਪਰੋ’ (੪੮੭), ਇਕ ਕੌਡੀ ਦੇ ਮੁੱਲ ਦਾ ਛੀਂਬਾ ਅਰਥਾਤ ਨਾਮਦੇਵ। ਤਥਾ-’ਆਢ ਆਢ ਕਉ ਫਿਰਤ ਢੂੰਢਤੇ ਮਨ ਸਗਲ ਤ੍ਰਿਸਨ ਬੁਝਿ ਗਈ’ (੪੦੨), ਕੌਡੀ ਕੌਡੀ ਮੰਗਦੇ ਫਿਰਦੇ ਸਾਂ (ਹੁਣ) ਮਨ ਦੀ ਸਭ ਤ੍ਰਿਸ਼ਨਾ ਬੁਝ ਗਈ ਹੈ। *ਇਹ ਆਢ੍ਯ ਉਹੀ ਲਫ਼ਜ਼ ਹੈ ਜੋ ਧਨ ਨੂੰ ਲੱਗ ਕੇ ਧਨਾਢ੍ਯ ਤੇ ਗੁਣ ਨੂੰ ਲੱਗ ਕੇ ਗੁਣਾਢ੍ਯ ਤੇ ਰਤਨ ਨੂੰ ਲਗ ਕੇ ਰਤਨਾਢ੍ਯ ਬਣਾਉਂਦਾ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found