[ਸੰ:। ਸੰਸਕ੍ਰਿਤ, ਆਵਾਗਮਨ] ਆਉਣਾ ਜਾਣਾ, ਭਾਵ ਜੰਮਣਾ ਤੇ ਮਰਨਾ। ਯਥਾ- ‘ਆਵਾਗਉਣੁ ਮਿਟੈ ਗੁਰਸਬਦੀ’। (੯੪੦) ੮੦
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
ਬਦਲਵੇਂ ਮਤਲਬ:
- ਆਵਾਗਉਣਸੰ. आवागमन. ਸੰਗ੍ਯਾ- ਆਉਣਜਾਣ ਦੀ ਕ੍ਰਿਯਾ. ਆਗਮਨ ਅਤੇ ਗਮਨ. ਆਵਾਜਾਈ। ੨. ਜਨਮ ਮਰਣ. ਪੈਦਾ ਹੋਣਾ ਅਤੇ ਮਰਨਾ। ੩. ਜੀਵਾਤਮਾ ਦਾ ਸ਼ੁਭ ਅਸ਼ੁਭ ਕਰਮਾ ਦੇ ਫਲ ਭੋਗਣ ਲਈ ਮਨੁੱਖ ਪਸੂ ਪੰਖੀ ਆਦਿ ਚੌਰਾਸੀ ਲੱਖ ਜੂਨਾਂ ਵਿੱਚ ਜੰਮਣਾ ਅਤੇ ਮਰਨਾ. ਇਸ ਸੰਸਾਰਚਕ੍ਰ ਤੋਂ, ਆਤਮਗ੍ਯਾਨ ਪ੍ਰਾਪਤ ਹੋਣ ਪੁਰ, ਜਦ ਕਰਮਜਾਲ ਤੋਂ ਛੁਟਕਾਰਾ ਹੁੰਦਾ ਹੈ ਤਦ ਜੀਵ ਮੁਕਤਿ ਪਾਕੇ ਸਦਾ ਲਈ ਆਵਾਗਮਨ ਤੋਂ ਰਹਿਤ ਹੋ ਜਾਂਦਾ ਹੈ. ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ. ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ. ਮਿਲੁ ਜਗਦੀਸ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ. ਕਈ ਜਨਮ ਸੈਲ ਗਿਰਿ ਕਰਿਆ, ਕਈ ਜਨਮ ਗਰਭ ਹਿਰਿ ਖਰਿਆ. ਕਈ ਜਨਮ ਸਾਖ ਕਰਿ ਉਪਾਇਆ. ਲਖ ਚਉਰਾਸੀਹ ਜੋਨਿ ਭ੍ਰਮਾਇਆ. *** (ਆਸਾ ਮਃ ੫) ਉਦਮ ਕਰਹਿ ਅਨੇਕ ਹਰਿਨਾਮੁ ਨ ਗਾਵਹੀ, ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀਂ ਪਸ਼ੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ, ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ. *** (ਜੈਤ ਮਃ ੫) ਨਿਜਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ. (ਗਉ ਮਃ ੫) ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ, ਨਾਨਕ ਗੁਰ ਤੇ ਥਿਤਿ ਪਾਈ ਫਿਰਨ ਮਿਟੇ ਨਿਤਨੀਤ. (ਬਾਵਨ) ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ. *** ਥਿਤਿ ਪਾਈ ਚੂਕੇ ਭ੍ਰਮ ਗਵਨ, ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ. (ਸੁਖਮਨੀ) ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾਗਵਨ