[ਸੰ:। ਸੰਸਕ੍ਰਿਤ, ਇੰਦ੍ਰਯ] ਉਹ ਸਤ੍ਯਾ ਯਾ ਅੰਗ, ਜਿਨ੍ਹਾਂ ਦ੍ਵਾਰੇ ਆਨੰਦ, ਪੀੜਾ ਆਦਿ ਪ੍ਰਤੀਤ ਹੋਵੇ ਯਾ ਬਾਹਰਲੇ ਵਿਖਯਾਂ ਦਾ ਗ੍ਯਾਨ ਪ੍ਰਾਪਤ ਹੋਵੇ। ਸਾਂਖ੍ਯ ਨੇ ਇੰਦ੍ਰਯ ਦੋ ਪ੍ਰਕਾਰ ਦੇ ਕਹੇ ਹਨ-ਗਿਆਨ ਇੰਦ੍ਰਯ, ਕਰਮ ਇੰਦ੍ਰਯ। ਗਿਆਨ ਇੰਦ੍ਰਯ ਏਹ ਹਨ : ਕੰਨ, ਖਲੜੀ, ਅੱਖ, ਜੀਭ, ਨੱਕ ਜਿਨ੍ਹਾਂ ਦੁਆਰੇ ਸ਼ਬਦ, ਸਪਰਸ, ਰੂਪ, ਰਸ ਤੇ ਗੰਧ (ਬੂ) ਦਾ ਗ੍ਯਾਨ ਹੁੰਦਾ ਹੈ। ਕਰਮ ਇੰਦ੍ਰਯ : ਵਾਕ (ਬਾਣੀ), ਹੱਥ, ਪੈਰ, ਗੁਦਾ ਤੇ ਲਿੰਗ। ਇਨ੍ਹਾਂ ਦਸਾਂ ਤੋਂ ਵੱਧ ਕੇ ਚਾਰ ਅੰਤਹਕਰਣ ਵੀ ਇੰਦ੍ਰਯ ਮੰਨੇ ਹਨ, ਇਨ੍ਹਾਂ ਨੂੰ ਅੰਤ੍ਰੇਦ੍ਰਿਯ ਕਹਿੰਦੇ ਹਨ। ਉਹ ਇਹ ਹਨ : ਮਨ, ਬੁੱਧਿ, ਚਿਤ, ਅਹੰਕਾਰ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ