[ਖ: ਤ: ਸ:। ਦੇਖੋ, ‘ਕੁਰਕੁਟ’ (=ਕੁੱਕੜ)। ਸੰਸਕ੍ਰਿਤ, ਉਰ+ਹਿੰਦੀ, ਕਟ-ਕੱਟ ਕੇ, ਦਿਲ ਕੱਟ ਕੇ, ਸੀਨਾ ਕੱਟ ਕੇ] ੧. ਕੁੱਕੜ (ਆਦਿ ਜੀਵਾਂ ਦੇ) ਸੀਨੇ ਦਾ ਮਾਸ। ਯਥਾ- ‘ਇਕੱਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ’ (੪੭੬), (ਵਾਮ ਮਾਰਗੀ ਲੋਕ ਆਪਣੀ ਪੂਜਾ ਵੇਲੇ) ਇਕ ਬਰਤਨ ਵਿੱਚ ਕੁੱਕੜ (ਆਦਿ ਦੇ ਸੀਨੇ ਦਾ) ਮਾਸ ਤੇ ਇਕ ਵਿੱਚ ਸ਼ਰਾਬ ਪਾਣੀ (ਆਦਿ ਰੱਖਦੇ ਹਨ)। ੨. ਕਈ ਗ੍ਯਾਨੀ ਉਰਕਟ ਕੁਰਕਟ ਦਾ ਅਰਥ ਫਲ ਫੁੱਲ ਕਰਦੇ ਹਨ। ਫੇਰ ਵਾਮ ਮਾਰਗੀਆਂ ਤੋਂ ਨਹੀਂ ਘਟਾਂਦੇ। ੧੨੧
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ