[ਸੰ:। ਕਛੀ ਬੋਲੀ] ੧. ਅੱਗ* । ਯਥਾ- ‘ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ’ (੭੯੪), ਹੇ (ਢੋਲਾ) ਪ੍ਯਾਰੇ, ਅੱਗ (ਵਿਸ਼ਿਆਂ) ਵਿੱਚ ਹੱਥ ਨਾ ਪਾ, ਨਹੀਂ ਤਾਂ ਸੜ ਜਾਏਂਗਾ। ੨. [ਸੰਸਕ੍ਰਿਤ। ਦੇਖੋ, ‘ਕਸੁੰਭ’] ਕਸੁੰਭੇ ਦਾ ਫੁੱਲ ਜਿਸ ਦਾ ਰੰਗ ਸ਼ੋਖ਼ ਤੇ ਕੱਚਾ ਹੁੰਦਾ ਹੈ। ਕਸੁੰਭੇ ਦਾ ਰੰਗ ਕਾੜ੍ਹ ਕੇ ਦੇਂਦੇ ਹਨ, ਜੇ ਉਬਲਦੇ ਰੰਗ ਨੂੰ ਹੱਥ ਲੱਗੇ ਤਾਂ ਸੜਨਾ ਹੀ ਹੋਇਆ। *ਕਾਠੀਆਵਾੜ ਦੇਸ ਵਿਖੇ ਅਫ਼ੀਮ ਘੋਲ, ਉਬਾਲ; ਛਾਣ ਕੇ ਬਹੁਤ ਗਰਮ ਗਰਮ ਪੀਂਦੇ ਹਨ। ਇਸ ਉਬਲੀ ਹੋਈ ਅਫ਼ੀਮ ਦੇ ਕਾਹਵੇ ਨੂੰ ਕਸੁੰਭਾ ਕਹਿੰਦੇ ਹਨ। ਇਹ ਆਮ ਜੂਨਾਗੜ੍ਹ ਆਦਿਕ ਸ਼ਹਿਰਾਂ ਵਿੱਚ ਹਟੀਆਂ ਉੱਤੇ ਚਾਹ ਵਾਂਗੂ ਮਿਲਦੀ ਸੁਣੀਂਦੀ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ