[ਸੰ:। ਸੰਸਕ੍ਰਿਤ, ਕਸ਼=ਪਰਖ। ਪ੍ਰਾਕ੍ਰਿਤ, ਕਸ] ੧. ਕਸਵੱਟੀ ਦੀ ਕੱਸ। ਯਥਾ- ‘ਕਸਿ ਕਸਵਟੀ ਸਹੈ ਸੁ ਤਾਉ’ (੯੩੨)। ੨. [ਦੇਸ਼ ਭਾਸ਼ਾ] ਖੱਟੇ ਮਿੱਠੇ ਭੋਜਨ। ਯਥਾ- ‘ਰਸ ਕਸ’ (੧੦੫੮)। ੩. [ਫ਼ਾਰਸੀ] ਕੋਈ ਪੁਰਖ। ਦੇਖੋ, ‘ਕਸ ਨੇਸ ਦਸਤੰਗੀਰ’ ੪. [ਸੰ:। ਫ਼ਾਰਸੀ, ਕਸ਼ੀਦਨ ਧਾਤੂ ਤੋਂ ਕਸ਼] ਤਾੜਨਾ, ਦੁੱਖ। ਯਥਾ- ‘ਖਵੈ ਕਸੁ ਬਿਮਲ ਬੀਚਾਰਹ’ (੧੩੯੨), ਸਫਲ ਬ੍ਰਿਛ ਦੀ ਨਿਆਈਂ (ਹੇ ਗੁਰੂ ਅੰਗਦ ਜੀ) ਆਪ ਨਿਉਂਦੇ ਤੇ ਕਸ ਸਹਾਰਦੇ ਹੋ, ਇਹ ਆਪ ਦਾ ਉੱਜਲ ਵਿਚਾਰ ਹੈ। ੫. [ਕੈਸੇ ਦਾ ਸੰਖੇਪ-ਕਸੁ] ਕੈਸੇ, ਕਿਸ ਤਰ੍ਹਾਂ, ਕਿਵੇਂ। ਯਥਾ- ‘ਰਾਮ ਕਹਤ ਜਨ ਕਸ ਨ ਤਰੇ’ (੩੪੫), ਕਿਵੇਂ ਨਾ ਤਰੇਗਾ ? ੬. ਕਿੱਕਰ ਦਾ ਸੱਕ। ਯਥਾ- ‘ਕਰਿ ਕਰਣੀ ਕਸੁ ਪਾਈਐ’ (੩੬੦)।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ