[ਸੰ:। ਸੰਸਕ੍ਰਿਤ, ਨਿਮਬ:] ਨਿੰਮ, ਇਕ ਕੌੜੇ ਰਸ ਵਾਲਾ ਬ੍ਰਿਛ ਹੈ, ਜੋ ਹਿੰਦ ਵਿੱਚ ਬਹੁਤ ਹੁੰਦਾ ਹੈ। ਯਥਾ- ‘ਨੰੀਬੁ ਭਈਓ ਆਂਬੁ ਆਂਬੁ ਭਇਓ ਨੰੀਬਾ’ (੯੭੨), ਭਾਵ ਇਹ ਕਿ ਨਿੰਬ (ਸਕਾਮ ਕਰਮ ਕੌੜੇ ਹਨ) ਸੋ (ਅਗ੍ਯਾਨ ਕਰਕੇ) ਅੰਬ ਵਤ ਮਿੱਠੇ ਭਾਸਦੇ ਹਨ, ਅਰ ਅੰਬ (ਵਤ ਮਿਠੇ ਨਿਸ-ਕਾਮ ਕਰਮ) ਨਿੰਬ (ਕੌੜੇ) ਭਾਸਦੇ ਹਨ। ਅੱਗੇ ਲਿਖਿਆ ਹੈ, ਯਥਾ- ‘ਕੇਲਾ ਪਾਕਾ ਝਾਰਿ’ (੯੭੨), ਅਰਥਾਤ ਕੇਲਾ ਜੋ ਨਾਮ ਸੀ ਉਹ ਝਾੜ ਵਸ ਭਾਸ ਰਿਹਾ ਹੈ, ਇਸ ਕਰਕੇ ਤੁਸੀਂ ਬੇਸਮਝ ਹੋ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ