[ਸੰ:। ਸੰਸਕ੍ਰਿਤ, ਬਿਂਦੁ:=ਬੂੰਦ। ਪੰਜਾਬੀ, ਬਿੰਦ, ਬੂੰਦ] ੧. ਬੂੰਦ, ਅੰਸ਼। ਯਥਾ- ‘ਬਬਾ ਬਿੰਦਹਿ ਬਿੰਦ ਮਿਲਾਵਾ’ (੩੪੧)। ੨. ਬੂੰਦ ਛੋਟੀ ਹੁੰਦੀ ਹੈ ਇਸ ਕਰਕੇ ਬਿੰਦ ਦਾ ਅਰਥ ਹੈ=ਥੋੜ੍ਹਾ ਕੁ, ਰਤਾ ਕੁ। ਯਥਾ- ‘ਬਿੰਦਕ ਗਾਲ੍ਹ੍ਹਿ ਸੁਣੀ ਸਚੇ ਤਿਸੁ ਧਣੀ’ (੩੯੭), ਤਥਾ-’ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬਲਾਈਆ’ (੧੦੯੮), ਜੇ ਤੂੰ ਮੈਨੂੰ ਰਤਾ ਵੀ ਬੁਲਾਵੇਂ ਤਾਂ ਮੈਂ ਲੱਖਾਂ ਵੱਟੇ। ਦੇਖੋ, ‘ਵਿੜਤੇ’ ਤਥਾ-’ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ’ (੧੦੩੫)। ੩. ਮੁਹਾਵਰੇ ਵਿੱਚ ਬੀਰਜ ਦੀ ਬੂੰਦ ਨੂੰ ਵੀ ਬਿੰਦ ਕਹਿੰਦੇ ਹਨ। ਯਥਾ- ‘ਬਿੰਦੁ ਤੇ ਜਿਨਿ ਪਿੰਡੁ ਕੀਆ’ (੪੮੧)। ੪. ਸਮੇਂ ਦਾ ਥੋੜ੍ਹਾ ਜਿਹਾ ਹਿੱਸਾ, ਪਲ। ਯਥਾ- ‘ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ’ (੬੬੦), ਭਾਵ ਤੇਰੇ ਨਾਮ ਪਰ ਪਲ ਪਲ ਵਿਖੇ ਟੁਕੜੇ ਟੁਕੜੇ (ਕੁਰਬਾਨ) ਹੁੰਦੇ ਹਾਂ। ਤਥਾ-’ਵਿਸਰੇ ਸਰੈ ਨ ਬਿੰਦ’ (੧੦੯੭), ਪਲ ਭਰ ਨਹੀਂ ਸਰਦੀ। ੫. [ਸੰਸਕ੍ਰਿਤ, ਵਿੰਦੁ। ਧਾਤੂ ਵਿਦ੍ਹ੍ਹ=ਜਾਣਨਾ ਤੋਂ] ਜਾਣਨਾ। ਯਥਾ- ‘ਨਾਦ ਬਿੰਦ ਕੀ ਸੁਰਤਿ ਸਮਾਇ’ (੩੫੨), ਬ੍ਰਹਮ ਦੇ ਜਾਣਨ ਦੀ ਸੁਰਤਿ (ਆਪੇ ਵਿੱਚ) ਸਮਾਈ। ਦੇਖੋ, ‘ਨਾਦ ੩.’ ੬. [ਦੇਖੋ, ਉਪਰਲੀ ਵਿੰਦੁ ਦੀ ਪੰਜਵੀਂ ਵਿਤਪਤੀ] ਜਾਣਨਾ ਤੋਂ ਭਾਵ ਜੋ ਜਾਣਿਆ ਜਾਏ ਅਰਥਾਤ, ਖ਼ਬਰ। ਯਥਾ- ‘ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ’ (੧੦੮੮), ਭਾਵ ਭੈ ਦੀ ਖ਼ਬਰ ਨਹੀਂ, ਅਥਵਾ ਭੈ ਦੀ ਬੂੰਦ ਵੀ ਨਹੀਂ ਅਰਥ ਕਰ ਲੈਂਦੇ ਹਨ।
ਬਿੰਦ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ