[email protected]

[ਸੰ:। ਪੰਜਾਬੀ*] ੧. ਜਲ। ਯਥਾ- ‘ਬਿੰਬ ਬਿਨਾ ਕੈਸੇ ਕਪਰੇ ਧੋਈ’ (੮੭੨)। ੨. [ਦੇਸ਼ ਭਾਸ਼ਾ] ਬੁਦਬੁਦਾ। ਯਥਾ- ‘ਅਗਨਿ ਬਿੰਬ ਜਲ ਭੀਤਰਿ ਨਿਪਜੇ’ (੧੫੬), ਅੱਗ ਦੇ ਵਿੱਚ ਅਸੀਂ ਜਲ ਦੇ ਬੁਦਬੁਦੇ ਉਤਪਤ ਹੋਏ, ਭਾਵ ਮਾਤਾ ਦੀ ਜਠਰਾਗਨ ਵਿਖੇ। ਤਥਾ- ‘ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ’ (੭੬੬), ਜਿਸ (ਪਰਮੇਸ਼ਰ) ਨੇ ਜਲ ਦਾ ਕੋਟਿ ਉਸਾਰਿਆ, ਉਸ ਦੇ ਰੰਗ ਵਿੱਚ ਰੱਤਾ ਮੈਂ ਸੱਚ ਦੀਆਂ ਗੱਲਾਂ (ਕਹਿੰਦਾ ਹਾਂ)। ੩. [ਸੰਸਕ੍ਰਿਤ] ਛਾਇਆ, ਅਕਸ, ਚਾਨਣ ਦੀਆਂ ਕਿਰਨਾਂ ਨਾਲ ਦੂਸਰੇ ਥਾਂ ਪਦਾਰਥ ਦੀ ਮੂਰਤ ਬਣਨੀ। ਯਥਾ- ‘ਜਲ ਹਰ ਬਿੰਬ ਜੁਗਤਿ ਜਗੁ ਰਚਾ’ (੧੪੦੨), ਹਰਿ ਨੇ ਜਗਤ ਨੂੰ ਐਸੀ ਜੁਗਤੀ ਨਾਲ ਰਚਿਆ ਹੈ ਜਿਕੁਰ ਜਲ ਵਿੱਚ ਅਕਸ ਪੈਂਦਾ ਹੈ। *ਦੇਖੋ, ‘ਪੰਜਾਬੀ ਕੋਸ਼’, ਬਿੰਬ-ਪਾਣੀ ਦਾ ਹੜ੍ਹ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found