[ਅ:। ਪੰਜਾਬੀ, ਵਿਚ, ਬਿਚ। ਹਿੰਦੀ, ਬੀਚ]* । ੧. ਵਿਚ, ਮੱਧੇ, ਗਭੇ। ਦੇਖੋ, ‘ਬੀਚੇ’ ੨. [ਸੰ:] ਵਕਾਲਤ, ਦੂਤਪਨਾ। ਯਥਾ- ‘ਬੀਚੁ ਨ ਕੋਇ ਕਰੇ’ (੫੪੬)। ੩. [ਸੰ:] ਬੀਚ=ਵਿਚੋਲਾ। ਯਥਾ- ‘ਹਮ ਤੁਮ ਬੀਚੁ ਭਇਓ ਨਹੀ ਕੋਈ’ (੪੮੪)। ੪. [ਸੰ:] ਬੀਚ=ਪਰਦਾ। ਦੇਖੋ, ‘ਬੀਚ ਨ ਖੀਚਾ’ *ਮਾਲੂਮ ਹੁੰਦਾ ਹੈ ਕਿ ਪੰਜਾਬੀ ‘ਵਿਚ’ ਪਦ ਦਾ ਮੂਲ ਸੰਸਕ੍ਰਿਤ ‘ਵਿਚ’ ਹੈ ਜਿਸ ਦੇ ਅਰਥ ਹਨ-ਅਲੱਗ ਕਰਨਾ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ