[ਸੰ:। ਦੇਸ਼ ਭਾਸ਼ਾ] ੧. ਇਕ ਭਗਤ ਜੀ ਦਾ ਨਾਉਂ ਹੈ। ਯਥਾ- ‘ਬੇਣੀ ਕਹੈ ਸੁਨਹੁ ਰੇ ਭਗਤਹੁ’ (੯੩)। ੨. [ਸੰਸਕ੍ਰਿਤ, ਤ੍ਰਿ+ਬੇਣੀ=ਮੇਢੀ, ਗੁਤ, ਭਾਵ ਨਦੀ] ਗੰਗਾ, ਜਮਨਾ, ਸਰਸ੍ਵਤੀ ਦੇ ਮਿਲਣ ਦੀ ਥਾਂ। ਭਾਵ ਵਿੱਚ ਇੜਾ ਪਿੰਗਲਾ ਸੁਖਮਨਾ ਦੇ ਮਿਲਣ ਦੀ ਥਾਂ, ਦਸਮ ਦੁਆਰ। ਯਥਾ- ‘ਬੇਣੀ ਤ ਸੰਗਮੁ ਸਤ ਸਤੇ’ (੬੮੮), ਤਥਾ-’ਗੰਗ ਜਮੁਨ ਤਹ ਬੇਣੀ ਸੰਗਮ’ (੧੧੦੯)। ਦੇਖੋ, ‘ਬੇਣੀ ਸੰਗਮ’
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ