[ਗੁ:। ਦੇਖੋ, ‘ਭਲ’। ਭਲਾ=ਚੰਗਾ। ਭਲੇਰਾ=ਉਸ ਤੋਂ ਚੰਗਾ] ੧. ਚੰਗੇ। ਯਥਾ: ‘ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ’ (੩੦੫), ਜਿਨ੍ਹਾਂ ਨੂੰ ਸਤਿਗੁਰੂ ਦਾ ਕਿਹਾ ਨਹੀਂ ਸੁਖਾਉਂਦਾ, ਉਹਨਾਂ ਦੇ ਮੂੰਹ ਤਾਂ ਚੰਗੇ ਹਨ (ਅਰ) ਫਿਰਦੇ (ਭੀ ਹਨ) (ਪਰ ਉਂਞ) ਰੱਬ ਦੇ ਗਾਲੇ (ਹੋਏ ਹਨ)। ੨. ਭਲੇਰੇ ਦਾ ਅਰਥ-ਫਿਟਕੇ ਹੋਏ-ਭੀ ਕਰਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ