[email protected]

[ਸੰ:। ਸੰਸਕ੍ਰਿਤ, ਭ੍ਰਮਰ=(ਜੋ ਫੇਰੀਆਂ ਲਵੇ)। ਪ੍ਰਾਕ੍ਰਿਤ, ਭਮਰ। ਪੰਜਾਬੀ, ਭਵਰ, ਭੰਵਰ, ਭਉਰ] ੧. ਭੌਰਾ, ਇਕ ਪ੍ਰਕਾਰ ਦਾ ਵੱਡਾ ਕਾਲਾ ਭੂੰਡ ਵਰਗਾ ਉਡਣ ਵਾਲਾ ਭੰਬੀਰਾ, ਜਿਸ ਦੇ ਸਿਰ ਪਰ ਪੀਲਾ ਚਿੰਨ੍ਹ ਹੁੰਦਾ ਹੈ, ਫ਼ੁੱਲਾਂ ਤੇ ਉੱਡਦਾ ਹੈ। ਕੌਲ ਫੁੱਲ ਦਾ ਪ੍ਰੇਮੀ ਉਸ ਨੂੰ ਮੰਨਦੇ ਹਨ। ਯਥਾ- ‘ਭਵਰੁ ਲੋਭੀ ਕੁਸਮ ਬਾਸੁ ਕਾ’ (੭੦੮)। ੨. ਭਵਰ ਦਾ ਰੰਗ ਕਾਲਾ ਹੁੰਦਾ ਹੈ, ਇਸ ਕਰਕੇ-ਕਾਲਾ-ਅਰਥ ਬੀ ਲੈਂਦੇ ਹਨ, ਮੁਰਾਦ ਜੁਆਨੀ ਤੋਂ ਹੁੰਦੀ ਹੈ। ਯਥਾ- ‘ਭਵਰ ਗਏ ਬਗ ਬੈਠੇ ਆਇ’ (੭੯੨), ਕਾਲੇ ਵਾਲ ਚਲੇ ਗਏ (ਜੁਆਨੀ) ਤੇ ਚਿੱਟੇ ਆ ਗਏ (ਬੁਢਾਪਾ)। ੩. ਭੌਰ ਤੋਂ ਮੁਰਾਦ-ਪ੍ਰੇਮੀ-ਬੀ ਲੈਂਦੇ ਹਨ। ਯਥਾ- ‘ਭਵਰੁ ਤੁਮਾਰਾ ਇਹੁ ਮਨੁ ਹੋਵਉ’ (੪੯੬)। ੪. ਭੌਰ ਭ੍ਰਮਦਾ ਅਰਥਾਤ ਉੱਡਦਾ ਫਿਰਦਾ ਹੈ, ਇਸ ਕਰਕੇ-ਜੀਵਾਤਮਾ-ਦੇ ਅਰਥਾਂ ਵਿੱਚ ਭੀ ਵਰਤੀਂਦਾ ਹੈ, ਕਿਉਂਕਿ ਜੀਵਾਤਮਾ ਭੀ ਦੇਹ ਨੂੰ ਛੱਡ ਕੇ ਉੱਡ ਜਾਂਦਾ ਹੈ। ਯਥਾ- ‘ਏਕੋ ਭਵਰੁ ਭਵੈ ਤਿਹੁ ਲੋਇ’ (੯੩੦)। ਦੇਖੋ, ‘ਏਕੋ ਭਵਰ’ ੫. ਭਵਰਾ ਫੁੱਲਾਂ ਤੋਂ ਰਸਾਂ ਦਾ ਯਾਚਕ ਹੈ, ਇਸ ਕਰਕੇ ਮੁਰਾਦ-ਜਗਿਆਸੂ-ਬੀ ਲੈਂਦੇ ਹਨ। ਯਥਾ- ‘ਆਪੇ ਭਵਰਾ ਫੂਲ ਬੇਲਿ’ (੧੧੯੦), ਆਪੇ (ਭਵਰਾ) ਜਗਿਆਸੂ ਹੈ, ਆਪੇ (ਫੂਲ) ਗਿਆਨ ਹੈ, ਆਪੇ (ਬੇਲ) ਸ਼ਰਧਾ ਹੈ। ੬. ਫ਼ੁੱਲਾਂ ਦਾ ਸੁੰਘਣ ਵਾਲਾ ਹੋਣ ਕਰਕੇ ਭਾਵ ਵਿੱਚ ਵਿਸ਼ਈ ਪੁਰਖ ਜੋ ਵਿਸ਼ਿਆਂ ਨੂੰ ਸੁੰਘਦਾ ਫਿਰਦਾ ਹੈ। ਯਥਾ- ‘ਭਵਰਾ ਫੂਲ ਭਵੰਤਿਆ’ (੪੩੯), ਤਥਾ-’ਮਰਹਿ ਭਵਰਾ ਕਾਲਿਆ’ (੪੩੯)।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found