[ਗੁ:। ਸੰਸਕ੍ਰਿਤ] ੧. ਪ੍ਰਿਥਵੀ ਪਰ ਚੱਲਣ ਵਾਲੇ, ਆਦਮੀ, ਜੀਵ ਜੰਤ। ੨. [ਸੰ:। ਸੰਸਕ੍ਰਿਤ, ਭ੍ਰੂਚਰੀ=ਭਰਵੱਟਿਆਂ ਵਿੱਚ ਲੱਗਣ ਵਾਲੀ] ਇਕ ਹਠ ਯੋਗ ਦੀ ਮੁਦ੍ਰਾ ਦਾ ਨਾਮ ਹੈ, ਜਿਸ ਵਿੱਚ ਅੱਖਾਂ ਦੀ ਨਜ਼ਰ ਭਰਵੱਟਿਆਂ ਦੇ ਵਿੱਚ ਜੋੜਦੇ ਹਨ। ਜੋ ਪਹਿਲਾਂ ਜੀਭ ਲੰਮੀ ਕਰਨ ਦਾ ਸਾਧਨ ਕਰਕੇ, ਫੇਰ ਉਲਟਾ ਕੇ, ਅੰਦਰੋਂ ਤਾਲੂ ਦੇ ਛੇਕ ਨਾਲ ਲਾਈ ਜਾਵੇ ਤਾਂ ਇਸ ਨੂੰ ਕਹਿੰਦੇ ਹਨ ਖੇਚਰੀ ਮੁਦ੍ਰਾ। ਜੇ ਨਾਲ ਭਰਵੱਟਿਆਂ ਦੇ ਵਿਚਕਾਰ ਅੱਖ ਦੀ ਤਾੜੀ ਵੀ ਬੱਝ ਜਾਏ ਤਾਂ ਭ੍ਰੂਚਰੀ ਮੁਦ੍ਰਾ* । ਯਥਾ- ‘ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ’ (੯੭੩), ਐਉਂ ਵੀ ਹੋ ਸਕਦਾ ਹੈ ਉਹ ਖੇਚਰੀ ਮੁਦ੍ਰਾ ਜੋ (ਭ੍ਰੂਚਰੀ) ਹੋਵੇ ਅਰਥਾਤ ਜਿਸ ਵਿੱਚ ਭਵਾਂ ਵਿੱਚ ਨਜ਼ਰ ਜਾ ਸਕੇ। ਦੇਖੋ, ‘ਖੇਚਰ’। *ਭੂਚਰੀ-ਇਕ ਸਿੱਧੀ ਦਾ ਵੀ ਨਾਮ ਹੈ, ਜਿਸ ਨਾਲ ਗੁਪਤ ਪ੍ਰਗਟ ਹੋ ਜਾਂਦਾ ਹੈ, ਜੋ ਚਾਹੋ ਪ੍ਰਾਪਤ ਹੁੰਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ