[email protected]

[ਸੰ:। ਪੰਜਾਬੀ। ਸੰਸਕ੍ਰਿਤ, ਮਨਸ੍ਹ੍ਹ। ਮੁਖ] ੧. ਆਪ ਹੁਦਰਾ, ਬੇਮੁਹਾਰਾ, ਵਾਹਿਗੁਰੂ ਤੇ ਗੁਰੂ ਤੋਂ ਉਲਟ, ਤੇ ਮਨ ਵਲ ਜਿਸ ਦਾ ਮੁਖ ਹੋਵੇ। ਯਥਾ- ‘ਗੁਰਮੁਖਿ ਸਨਮੁਖੁ ਮਨਮੁਖਿ ਵੇ ਮੁਖੀਆ’ (੧੩੧)। ੨. ਮਨ ਤੇ ਮੁਖ, ਮਨ ਵਿਚ ਤੇ ਮੂੰਹ ਉਤੇ। ਯਥਾ- ‘ਮਨ ਮੁਖਿ ਸਚਾ ਨਾਉ’। ੩. ਮਨ ਤੇ ਮੁਖ ਦੀ। ਯਥਾ- ‘ਮਨਿ ਮੁਖਿ ਜੂਠਿ ਲਹੈ ਭੈ ਮਾਨੰ’ (੬੩੪), ਮਨ ਤੇ ਮੁਖ ਦੀ ਅਪਵਿੱਤ੍ਰਤਾ ਉਤਰ ਜਾਂਦੀ ਹੈ, ਪ੍ਰਭੂ ਦਾ ਖ਼ੌਫ਼ ਧਾਰਨ ਕਰਕੇ। ੪. ਮਨ ਅਤੇ ਮੁਖ ਕਰਕੇ। ਯਥਾ- ‘ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ’ (੫੫)। ੫. (ਹੇ ਮੇਰੇ) ਮਨ! ਮੁਖ (ਤੋਂ)। ਯਥਾ- ‘ਮੇਰੇ ਮਨ ਮੁਖਿ ਹਰਿ ਹਰਿ ਹਰਿ ਬੋਲੀਐ’ (੫੨੭), (ਹੇ ਮੇਰੇ) ਮਨ! ਮੂੰਹ (ਤੋਂ)।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found