[email protected]

[ਸੰ:। ਸੰਸਕ੍ਰਿਤ, ਮਾਯਾ। ਪੰਜਾਬੀ, ਮਾਇਆ] ੧. ਕਪਟ, ਛਲ। ਦੇਖੋ, ‘ਮਾਇਆ’ ੨. ਭੁਲੇਵਾ। ਯਥਾ- ‘ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ’ (੬੮੭)। ੩. ਦਾਰਸ਼ਨਿਕ ਵਿਦਿਆ ਵਿੱਚ-ਉਹ ਭੁਲੇਵਾ ਜੋ ਜਗਤ ਦੀ ਅਣਹੋਂਦ ਵਿੱਚ ਹੋਂਦ ਦਿਖਾ ਰਿਹਾ ਹੈ। ਜਗਤ ਹੈ ਨਹੀਂ, ਇਕ ਬ੍ਰਹਮ ਪਸਰ ਰਿਹਾ ਹੈ, ਇਹ ਫਿਰ ਜੋ ਸਾਰਾ ਜਗਤ ਨਜ਼ਰ ਆ ਰਿਹਾ ਹੈ ਇਹ ਮਾਇਆ ਹੈ। ੪. ਤੀਸਰੇ ਗੁਰੂ ਜੀ ਭਗਤੀ ਮਾਰਗ ਵਿੱਚ ਮਾਇਆ ਦਾ ਇਹ ਲੱਛਣ ਲਿਖਦੇ ਹਨ-’ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ’ (੯੨੧), ਇਹ ਮਾਇਆ ਹੈ ਜੋ ਜਗਿਆਸੂ ਨੂੰ ਪਰਮੇਸ਼ਰ ਦੇ ਧਿਆਨ ਵਿੱਚੋਂ ਉਖੇੜਦੀ ਤੇ ਮੋਹ ਵਿੱਚ ਰੱਖਦੀ ਹੈ। ਵਾਹਿਗੁਰੂ ਭਾਵਨਾ ਤੋਂ ਉਖੜ ਕੇ, ਦੂਈ ਭਾਵਨਾ ਵਿੱਚ ਜੋ ਮਨ ਦੀ ਅਵਸਥਾ ਹੈ ਸੋ ਮਾਯਾ ਹੈ। ੫. ਦੌਲਤ, ਧਨ, ਮਾਲ। ਯਥਾ- ‘ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ’ (੧੪੨੭)। ੬. [ਸੰ:। ਦੇਖੋ, ‘ਮਾਇ’] ਮਾਂ, ਮਾਤਾ। ਯਥਾ- ‘ਤਾ ਭੀ ਚਿਤਿ ਨ ਰਾਖਸਿ ਮਾਇਆ’ (੪੭੮)। ੭. [ਸੰ:। ਪੰਜਾਬੀ] ਪੰਜਾਬ ਵਿੱਚ ਉਕਾਂਹ ਬ੍ਰਿਛ ਹੁੰਦਾ ਹੈ ਤਿਸ ਦੀ ਲਾਖ ਦਾ ਨਾਮ ਮਾਈਂ ਹੈ, ਰੰਗ ਦੇਣ ਵੇਲੇ ਕੱਪੜੇ ਨੂੰ ਪਾਹ ਦੇਣ ਦੇ ਕੰਮ ਵਿੱਚ ਆਉਂਦੀ ਹੈ* । ਯਥਾ- ‘ਇਹੁ ਤਨੁ ਮਾਇਆ ਪਾਹਿਆ ਪਿਆਰੇ’ (੭੨੧), ਇਹ ਤਨ (ਮਾਈਂ ਸਮਾਨ) ਮਾਇਆ ਨਾਲ ਪਾਹਿਆ ਹੋਇਆ ਹੈ, ਅਰਥਾਤ ਮਾਇਆ ਦੀ ਲਾਗ ਇਸ ਨੂੰ ਲੱਗੀ ਹੋਈ ਹੈ। *ਅੱਜ-ਕੱਲ੍ਹ ਪੰਜਾਬ ਦੇ ਛੀਂਬੇ ਤੇ ਲਲਾਰੀ ਰਿੱਧੇ ਹੋਏ ਨਿਸ਼ਾਸਤੇ ਦੀ ਲੇਟੀ ਨੂੰ ‘ਮਾਇਆ’ ਕਹਿੰਦੇ ਹਨ, ਜੋ ਉਹ ਧੋਤੇ ਯਾ ਰੰਗੇ ਹੋਏ ਕੱਪੜਿਆਂ ਨੂੰ ਅਕੜਾ ਦੇਣ ਲਈ ਲਾਉਂਦੇ ਹਨ।%

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found