[ਸੰ:। ਸੰਸਕ੍ਰਿਤ, ਮੁਦ੍ਹ੍ਹਗਰ] ਬੜਾ ਭਾਰਾ ਸੋਟਾ, ਇਕ ਪ੍ਰਕਾਰ ਦਾ ਲਕੜੀ ਦਾ ਹਥਿਆਰ, ਜਿਸ ਨਾਲ ਵੈਰੀ ਦਾ ਸਿਰ ਫੇਂਹਦੇ ਹਨ। ਪਹਿਲਵਾਨਾਂ ਦੀ ਕਸਰਤ ਕਰਨ ਦਾ ਭੀ ਮੁਦਗਰ ਹੁੰਦਾ ਹੈ। ਮਿੱਟੀ ਦੇ ਢੇਲੇ ਤੋੜਨ ਵਾਲਾ ਵੀ ਮੁਦਗਰ ਹੁੰਦਾ ਹੈ। ਯਥਾ- ‘ਭਾਰ ਅਠਾਰਹ ਮੁਦਗਰੁ ਤੇਰਾ ਸਹਨਕ ਸਭ ਸੰਸਾਰਾ’ (੧੧੬੭)। ਦੇਖੋ, ‘ਸਹਨਕ’
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ