[ਸੰ:। ਸੰਸਕ੍ਰਿਤ, ਮੁਦ੍ਰਾ। ਪੰਜਾਬੀ, ਮੁੰਦਰਾਂ, ਮੁੰਦ੍ਰਾਂ, ਮੁੱਦ੍ਰਾਂ] ੧. ਇਕ ਪ੍ਰਕਾਰ ਦੇ ਕਚ ਆਦਿਕ ਦੇ ਮੋਟੇ ਮੋਟੇ ਵਾਲੇ, ਜੋ ਜੋਗੀ ਲੋਕ ਕੰਨਾਂ ਵਿੱਚ ਪਾਉਂਦੇ ਹਨ। ਯਥਾ- ‘ਮੁੰਦ੍ਰਾ ਪਾਇ ਫਿਰੈ ਸੰਸਾਰਿ’ (੯੫੨)। ੨. ਜੋਗੀਆਂ ਦੇ ਇਕ ਪ੍ਰਕਾਰ ਦੇ ਸਾਧਨ-ਖੇਚਰੀ, ਭੂਚਰੀ, ਗੋਚਰੀ, ਚਾਚਰੀ, ਉਨਮਨੀ। ੩. [ਸੰਸਕ੍ਰਿਤ, ਮੁਦ੍ਰਣਂ=ਰੋਕਣਾ] ਰੋਕਣਾ, ਕਾਬੂ ਕਰਨਾ। ਯਥਾ- ‘ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ’ (੧੫੫), ਸਾਡੀਆਂ ਮੁੰਦ੍ਰਾਂ ਓਹ ਹਨ ਜੋ ਘਟ ਦੇ ਭੀਤਰ (ਅੰਤਹਕਰਣ) ਨੂੰ ਰੋਕਿਆ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ