[ਸੰ:। ਹਿੰਦੀ, ਮੇਖਲੀ। ਸੰਸਕ੍ਰਿਤ, ਮੇਸ=ਭੇਡ। ਜੋ ਭੇਡ (ਦੀ ਉੱਨ) ਤੋਂ ਬਣੇ] ੧. ਇਕ ਪ੍ਰਕਾਰ ਦਾ ਮੋਟਾ ਊਨੀ ਕੱਪੜਾ ਜਿਸ ਦੀਆਂ ਛੱਟਾਂ ਬਣਦੀਆਂ ਹਨ। ੨. ਵੱਡਾ ਗੋਦੜਾ, ਵੀਹ ਪੱਚੀ ਆਦਮੀ ਜਿਸ ਦੇ ਤਲੇ ਸੌਂ ਸਕਣ, ਲੰਬੇ ਲੇਫ ਜੈਸਾ ਆਮ ਤੌਰ ਤੇ ਸੇਵਾ ਪੰਥੀ ਸਾਧਾਂ ਦੇ ਡੇਰੇ ਹੁੰਦਾ ਹੈ। ਯਥਾ- ‘ਤ੍ਰਿਭਵਣ ਮੇਖੁਲੀ ਲਾਈ’ (੯੨), ਤਥਾ- ‘ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ’ (੧੦੩੭)। ੩. [ਫ਼ਾਰਸੀ, ਮੇਖ ਤੋਂ] ਆਮ ਕਹਾਵਤ ਹੈ ਕਿ ਜਾਦੂਗਰ ਇਕ ਤਰ੍ਹਾਂ ਦੀ ਮੇਖ ਜਿਸ ਨੂੰ ਠੋਕ ਦੇਣ ਉਸ ਨੂੰ ਵੱਸ ਕਰ ਲੈਂਦੇ ਹਨ ਅਰ ਸ਼ਕਲ ਬੀ ਵਟਾ ਦੇਂਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਮਾਯਾ’ ਪਦ ਇਸ ਲਈ ਵਰਤਦੇ ਹਨ ਕਿ ਮਾਇਆ ਨੇ ਤਿੰਨੇ ਲੋਕ ਵੱਸ ਕਰ ਰੱਖੇ ਹਨ। ੪. [ਦੇਸ਼ ਭਾਸ਼ਾ] ਇਕ ਪ੍ਰਕਾਰ ਦਾ ਲੰਮਾ ਛੇਕਦਾਰ ਕਿੱਲਾ, ਜਿਸ ਵਿੱਚ ਪਸ਼ੂ ਦਾ ਪੈਰ ਪਾ ਦੇਂਦੇ ਹਨ, ਫੇਰ ਉਹ ਹਿੱਲਦਾ ਨਹੀਂ। ਤਾਂਤੇ ਮੇਖਲੀ ਦਾ ਆਮ ਅਰਥ ਫਸਾਉਣ ਜਾਂ ਅਟੇਰ ਲੈਣ ਵਾਲੀ ਚੀਜ਼ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ